ਅੰਮ੍ਰਿਤਸਰ: ਸਰਹੱਦੀ ਤਹਿਸੀਲ ਅਜਨਾਲਾ ਦੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ ਓ ਪੀ ਛੰਨਾ ਪੱਤਣ ਵਿਖੇ ਦੇਰ ਰਾਤ ਡਿਊਟੀ ’ਤੇ ਤਾਇਨਾਤ ਬੀ.ਐਸ.ਐਫ ਜਵਾਨਾਂ ਵੱਲੋਂ 2 ਵਾਰ ਡਰੋਨ ਦੀ ਹਲਚਲ ਨੂੰ ਦੇਖਿਆ ਗਿਆ ਹੈ। ਇਸ ਹਲਚਲ ਤੋਂ ਬਾਅਦ ਬੀਐਸਐਫ ਚੌਕਸ ਹੋ ਗਈ ਹੈ।
ਬੀਐਸਐਫ ਦੇ ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਰੋਨ ਦੀ ਹਲਚਲ ਸੁਣਦਿਆਂ ਹੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੀ ਸਾਈਡ ਨੂੰ ਵਾਪਸ ਚਲਾ ਗਏ। ਦਿਨ ਚੜ੍ਹਦਿਆਂ ਹੀ ਬੀ.ਐਸ.ਐਫ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਰਹੱਦਾਂ ਤੇ ਵਾਪਰ ਚੁੱਕੀਆਂ ਹਨ। ਜ਼ਿਆਦਾਤਰ ਸਰਹੱਦਾਂ ਉੱਪਰ ਨਸ਼ੇ ਅਤੇ ਹਥਿਆਰਾਂ ਤਸਕਰੀ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਇਹ ਵੀ ਪੜ੍ਹੋ: ਚੰਗੀ ਕਾਰਗੁਜ਼ਾਰੀ ਲਈ ਪੰਜਾਬ ਦੇ 2 ADGP's ਨੂੰ 'ਰਾਸ਼ਟਰਪਤੀ ਪੁਲਿਸ ਮੈਡਲ'