ਅੰਮ੍ਰਿਤਸਰ:ਡਾਕਟਰਾਂ (Doctors) ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਅੱਜ ਸਤਵੇਂ ਦਿਨ ਵਿੱਚ ਪੁਹੰਚ ਗਿਆ। ਡਾਕਟਰਾਂ ਨੇ ਹਸਪਤਾਲ ਦੇ ਮੁਲਾਜਮਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ।ਇਸ ਬਾਰੇ ਡਾਕਟਰ ਗੁਰਸੇਵਕ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕਰਾਂਗੇ।
ਡਾਕਟਰ ਗੁਰਸੇਵਕ ਸਿੰਘ ਢਿਲੋਂ ਦਾ ਕਹਿਣਾ ਹੈ ਕਿ ਪੇ ਕਮਿਸ਼ਨ (Pay Commission)ਵਿਚ ਸੋਧ ਕੀਤੀ ਜਾਵੇ ਅਤੇ ਐਨਪੀਏ ਵਿਚ ਕਟੌਤੀ ਨੂੰ ਰੱਦ ਕੀਤਾ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਡਾਕਟਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹ ੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਐਮਰਜੈਂਸੀ ਸੇਵਾਵਾਂ ਠੱਪ ਕੀਤੀਆ ਜਾਣਗੀਆ।ਸੇਵਾਵਾਂ ਠੱਪ ਹੋਣ ਦੇ ਨਾਲ ਹੀ ਸਰਕਾਰ ਉਤੇ ਪ੍ਰੈਸ਼ਰ ਪਾਇਆ ਜਾ ਸਕਦਾ ਹੈ।