ਅਜਨਾਲਾ: ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਵੱਲੋਂ ਅੱਜ ਅਜਨਾਲਾ ਵਿਖੇ ਪਹੁੰਚੇ ਨੋਡਲ ਅਫ਼ਸਰ ਸੰਜੀਵ ਭੂਸ਼ਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸੈਂਟਰ ਹੈੱਡਟੀਚਰ ਦੀ ਜੋ ਟ੍ਰੇਨਿੰਗ ਮੋਹਾਲੀ ਵਿਖੇ ਲੱਗ ਰਹੀ ਹੈ, ਉਸਨੂੰ ਕੋਰੋਨਾ ਮਹਾਂਮਾਰੀ ਦੇ ਚੱਲਦੇ ਜ਼ਿਲ੍ਹਾ ਪੱਧਰ ਤੇ ਲਾਈ ਜਾਵੇ। ਇਸ ਮੌਕੇ ਈ.ਟੀ.ਯੂ. ਦੇ ਸੂਬਾਈ ਮੀਡੀਆ ਇੰਚਾਰਜ਼ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਨੋਡਲ ਅਫ਼ਸਰ ਨਾਲ ਗੱਲਬਾਤ ਕਰਦਿਆਂ ਜਿੱਥੇ ਸੀ.ਐੱਚ.ਟੀ ਦੇ ਸੈਮੀਨਾਰ ਜ਼ਿਲ੍ਹਾ ਪੱਧਰ ਤੇ ਲਾਉਣ ਦੀ ਮੰਗ ਕੀਤੀ।
ਉੱਥੇ ਹੀ ਉਨ੍ਹਾਂ ਨੂੰ ਨੋਡਲ ਅਫ਼ਸਰ ਨੂੰ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਪ੍ਰਮੋਸ਼ਨਾ ਨਾ ਹੋਣ ਕਾਰਨ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਹੈੱਡਟੀਚਰ ਦੀਆਂ ਪ੍ਰਮੋਸ਼ਨਾ ਜਲਦ ਕਰਵਾਈਆਂ ਜਾਣ, ਪ੍ਰਾਇਮਰੀ ਅਧਿਆਪਕਾਂ ਨੂੰ ਆਨਲਾਈਨ ਦੇ ਵੱਧ ਰਹੇ ਮਾਨਸਿਕ ਬੋਝ ਨੂੰ ਘਟਾਉਣ ਲਈ ਸੈਂਟਰ ਪੱਧਰ ਤੇ ਕੰਪਿਊਟਰ ਅਪ੍ਰੇਟਰ ਦਿੱਤਾ ਜਾਵੇ।
ਨੋਡਲ ਅਫਸਰ ਅੰਮ੍ਰਿਤਸਰ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਉਪਰੋਕਤ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਸਾਹਮਣੇ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।