ETV Bharat / state

ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਹਾਈਵੇ ਅਕਾਲੀ ਦਲ ਦੀ ਦੇਣ: ਵਿਰਸਾ ਸਿੰਘ ਵਲਟੋਹਾ - ਗੁਰਜੀਤ ਔਜਲਾ

ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਨੂੰ 5 ਇਤਿਹਾਸਕ ਸਥਾਨਾਂ ਨਾਲ ਜੋੜਣ ਤੇ ਗਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ 'ਚ ਮਿਲੀ ਮਨਜ਼ੂਰੀ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰੈੱਸ ਵਾਰਤਾ ਕੀਤਾ।

Approval to convert Delhi-Amritsar-Katra Express into Greenfield project
ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਨੂੰ ਗਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ ਦੀ ਦਿੱਤੀ ਮਨਜ਼ੂਰੀ
author img

By

Published : Jun 3, 2020, 11:24 AM IST

ਅੰਮ੍ਰਿਤਸਰ: ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਨੂੰ 5 ਇਤਿਹਾਸਕ ਸਥਾਨਾਂ ਨਾਲ ਜੋੜਣ ਤੇ ਗਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ 'ਚ ਮਿਲੀ ਮਨਜ਼ੂਰੀ 'ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰੈੱਸ ਵਾਰਤਾ ਕੀਤਾ। ਅਕਾਲੀ ਆਗੂ ਨੇ ਇਸ ਪ੍ਰੈਸ ਵਾਰਤੇ 'ਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਹਾਈਵੇ ਪ੍ਰੋਜੈਕਟ 'ਚ ਅੰਮ੍ਰਿਤਸਰ ਦੇ ਸ਼ਾਮਲ ਹੋਣ ਦਾ ਸਾਰਾ ਸ਼ਰੇਅ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਤੇ ਕਿਹਾ ਕਿ ਇਹ ਸਭ ਇਨ੍ਹਾਂ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ 2016 'ਚ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਤਾਂ ਜੋ ਦਿੱਲੀ ਤੋਂ ਸਿੱਧਾ ਅੰਮ੍ਰਿਤਸਰ ਦੂਰੀ ਨੂੰ ਘੱਟ ਸਮੇਂ 'ਚ ਪੂਰੀ ਕੀਤੀ ਜਾ ਸਕੇ। ਇਸ ਪ੍ਰੋਜੈਕਟ 'ਚ ਉਨ੍ਹਾਂ ਨੇ ਅੰਮ੍ਰਿਤਸਰ ਨੂੰ ਵੀ ਸ਼ਾਮਲ ਰੱਖਿਆ ਸੀ। ਜਦੋਂ 2017 'ਚ ਸੱਤਾ ਬਦਲੀ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੀ.ਡਬਲਿਊ.ਡੀ ਮੰਤਰੀ ਅਤੇ ਵਿਜੈ ਇੰਦਰ ਸਿੰਗਲਾ ਦੇ ਕਹਿਣ 'ਤੇ ਅੰਮ੍ਰਿਤਸਰ ਨੂੰ ਬਾਹਰ ਕੱਢ ਦਿੱਤਾ ਸੀ। ਅਕਾਲੀ ਪ੍ਰਧਾਨ ਦੀ ਲਗਾਤਾਰ ਕੋਸ਼ਿਸ਼ ਦੌਰਾਨ ਹੀ ਇਸ ਪ੍ਰੋਜੈਕਟ 'ਚ ਹੁਣ ਅੰਮ੍ਰਿਤਸਰ ਦੇ ਨਾਲ ਨਕੋਦਰ, ਸੁਲਤਾਨਪੁਰ ਲੋਧੀ, ਤਰਨਤਾਰਨ, ਗੋਇੰਦਵਾਲ ਵੀ ਸ਼ਾਮਲ ਹੋ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਜਿਹੜਾ ਸਭ ਤੋਂ ਪਹਿਲਾਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਦਾ ਰਸਤਾ ਬਣਿਆ ਸੀ ਉਸ 'ਚ ਬਰਨਾਲਾ, ਮੋਗਾ, ਅੰਮ੍ਰਿਤਸਰ ਸ਼ਾਮਲ ਸੀ ਪਰ ਕੈਪਟਨ ਸਿੰਘ ਨੇ ਉਸ ਰਸਤੇ 'ਚ ਤਬਦੀਲੀ ਕਰਕੇ ਉਸ ਨੂੰ ਸਿੱਧਾ ਕਰਤਾਰਪੁਰ ਤੋਂ ਗੁਰਦਾਸਪੁਰ ਵੱਲ ਕਰ ਦਿੱਤਾ ਸੀ।

Delhi Amritsar Katra Express Highway to Akali Dal: - Virsa Singh Valtoha

ਇਹ ਵੀ ਪੜ੍ਹੋ:ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਜਲੰਧਰ ਦੇ ਡੀਐੱਸਪੀ ਬਣੇ ਤਿੰਨ ਮਾਸੂਮ ਧੀਆਂ ਦਾ ਸਹਾਰਾ

ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਦੇ ਮਾਰਗ ਮੰਤਰੀ ਨਾਲ ਨਿਤਿਨ ਗੜਕਰੀ ਨਾਲ ਖ਼ਾਸ ਸਬੰਧ ਸੀ ਜਿਸ ਕਾਰਨ ਇਹ ਸਭ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਸਮੁੱਚੇ ਅੰਮ੍ਰਿਤਸਰ ਵਾਸੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ।

ਉਥੇ ਹੀ ਦੂਜੇ ਪਾਸੇ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕੰਮ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ ਹੋਇਆ ਹੈ। ਉਨ੍ਹਾਂ ਨੇ ਦੋਨਾਂ ਸਰਕਾਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਦਾ ਨਾਂ 400 ਸਾਲਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ 'ਤੇ ਰੱਖਿਆ ਜਾਵੇ।

ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਹਾਈਵੇ

ETV Bharat Logo

Copyright © 2025 Ushodaya Enterprises Pvt. Ltd., All Rights Reserved.