ਅੰਮ੍ਰਿਤਸਰ : ਪਿੰਡ ਲੋਪੋਕੇ ਵਿਚ ਭੇਤਭਰੇ ਹਲਾਤਾਂ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਖਬਰ ਮਿਲਦਿਆਂ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਥੇ ਹੀ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦੀ ਇਹ ਘਟਨਾ ਹੈ ਜਿਸਦੇ ਤਹਿਤ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਸਹੁਰਿਆਂ 'ਤੇ ਇਲਜ਼ਾਮ ਲਗਾਏ ਹਨ ਕਿ ਨੌਜਵਾਨ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕੁੱਟਮਾਰ ਕਰਕੇ ਜਵਾਈ ਦੀ ਹੱਤਿਆ ਕੀਤੀ ਹੈ,ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਸਹੂਰਾ ਪਰਿਵਾਰ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਜਾਂਚ ਅਧਿਕਾਰੀ ਨੇ ਕਿਹਾ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਈ ਹੈ।
ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ: ਇਸ ਸਬੰਧੀ ਦੋਸ਼ ਲਗਾਉਂਦਿਆਂ ਮ੍ਰਿਤਕ ਨਿਰੰਜਨ ਸਿੰਘ ਦੇ ਭਤੀਜੇ ਗੋਰਾ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦਾ ਸਹੂਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਉਸਦੀ ਪਤਨੀ ਆਪਣੇ ਪੇਕੇ ਪਰਿਵਾਰ ਸੀ। ਇਸ ਘਰੇਲੂ ਕਲੇਸ਼ ਨੂੰ ਸੁਲਝਾਉਂਦੇ ਹੋਏ ਜਦੋਂ ਚਾਚਾ ਆਟੋ 'ਤੇ ਸਹੂਰੇ ਘਰ ਲੋਪੋਕੇ ਗਿਆ ਤਾਂ ਉਸਦੀ ਕੁੱਟਮਾਰ ਕਰਕੇ ਉਸਨੂੰ ਮਾਰ ਦਿੱਤਾ। ਉਸਦੀ ਲਾਸ਼ ਨੂੰ ਗਲੀ ਵਿੱਚ ਸੁੱਟ ਦਿੱਤਾ। ਇਸ ਸਬੰਧੀ ਸਾਨੂੰ ਫੋਨ 'ਤੇ ਕਿਸੇ ਨੇ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚ ਕੇ ਦੇਖਿਆ ਸਾਡਾ ਸਭ ਉਜੜ ਗਿਆ ਸੀ। ਉਥੇ ਹੀ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕਰਦਿਆਂ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ।
ਸਹੁਰਾ ਪਰਿਵਾਰ ਨੇ ਇਲਜ਼ਾਮਾਂ ਨੂੰ ਨਕਾਰਿਆ : ਉਥੇ ਹੀ ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਸਹੁਰਾ ਪਰਿਵਾਰ ਵੱਲੋਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ। ਮ੍ਰਿਤਕ ਦੇ ਸਹੁਰਾ ਗੁੁੁਲਜਾਰ ਸਿੰਘ ਦੇ ਪਰਿਵਾਰ ਨੇ ਲੱਗੇ ਦੋਸ਼ਾ ਨੂੰ ਖਾਰਜ ਕਰਦਿਆਂ ਕਿਹਾ ਕਿ ਅਸੀਂ ਘਰ ਮੌਜੂਦ ਨਹੀ ਸੀ। ਸਾਡੇ ਜਵਾਈ ਨੇ ਲੋਪੋਕੇ ਆ ਕੇ ਮੇਰੀ ਧੀ ਦੀ ਕੁਟਮਾਰ ਕੀਤੀ ਤੇ ਫਰਾਰ ਹੋ ਗਿਆ।ਸਾਨੂੰ ਨਹੀਂ ਪਤਾ ਉਸਦੀ ਮੌਤ ਕਿਸ ਤਰ੍ਹਾਂ ਹੋਈ ਹੈ। ਸਾਡੀ ਧੀ ਨਾਲ ਵੀ ਨਾਇੰਸਾਫ਼ੀ ਹੋਈ ਤੇ ਹੁਣ ਸਾਡੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਜਿਨਾਂ 'ਚ ਕੋਈ ਸਚਾਈ ਨਹੀਂ ਹੈ।
- ਕੈਨੇਡਾ 'ਚ ਪੰਜਾਬੀ ਨੇ ਆਪਣੀ ਪਤਨੀ ਦਾ ਕੀਤਾ ਕਤਲ, ਔਰਤ ਲੈਣਾ ਚਾਹੁੰਦੀ ਸੀ ਤਲਾਕ
- ਅਮਰੀਕੀ ਕਾਂਗਰਸ ਕਮੇਟੀ ਨੇ 'ਨਾਟੋ ਪਲੱਸ' 'ਚ ਭਾਰਤ ਨੂੰ ਸ਼ਾਮਲ ਕਰਨ ਦੀ ਕੀਤੀ ਸਿਫਾਰਿਸ਼
- ਹੁਣ ਅਮਰੀਕਾ 'ਚ ਵੀ ਦੀਵਾਲੀ ਦੀ ਹੋਵੇਗੀ ਸਰਕਾਰੀ ਛੁੱਟੀ ! ਸੰਸਦ ਵਿੱਚ ਬਿੱਲ ਪੇਸ਼
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ : ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਏ.ਐਸ.ਆਈ ਗੁਰਦੀਪ ਸਿੰਘ ਨੇ ਕਿਹਾ ਸਾਨੂੰ ਸੂਚਨਾ ਮਿਲੀ ਸੀ ਕਿ ਨਿਰੰਜਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਉਣਾ ਕਿਹਾ ਕਿ ਨਿਰਜਨ ਸਿੰਘ ਭੀਲੋਵਾਲ ਦਾ ਰਿਹਣ ਵਾਲਾ ਹੈ ਓਸਦੀ ਪਤਨੀ ਪਿੱਛਲੇ ਸੱਤ ਮਹੀਨੇ ਤੋਂ ਲੜਾਈ ਝਗੜਾ ਕਰਕੇ ਆਪਣੇ ਪੇਕੇ ਘਰ ਰਹਿ ਰਹੀ ਸੀ ਨਿਰੰਜਣ ਸਿੰਘ ਅਪਣੀ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਆਈਆ ਹੋਈਆ ਸੀ ਜਿੱਥੇ ਇਨ੍ਹਾ ਦੋਵਾਂ ਵਿੱਚ ਲੜਾਈ ਝਗੜਾ ਹੋਇਆ ਜਿਸਦੇ ਚਲਦੇ ਨਿਰੰਜਣ ਸਿੰਘ ਵਲੋਂ ਕੋਈ ਜ਼ਹਿਰੀਲੀ ਚੀਜ ਖਾਣ ਨਾਲ ਉਸਦੀ ਮੌਤ ਹੋ ਗਈ ਹੈ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ। ਜੋ ਵੀ ਰਿਪੋਰਟ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ।