ETV Bharat / state

Daily Hukamnama 19 April: ੬ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - Hukamnama Video

Amrit Wele Da Hukamnama : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਹੁਕਮਨਾਮਾ ਉਹ ਲਿਖ਼ਤੀ ਸੰਦੇਸ਼ ਜਾਂ ਹੁਕਮ ਹੈ ਜਿਸ ਨੂੰ ਮੰਨਣਾ ਲਾਜ਼ਮੀ ਹੈ। ਇਸ ਦੇ ਲਿਖ਼ਤ ਸਰੂਪ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਹੈ।

Daily Hukamnama, Amrit Wele Da Hukamnama, Today Hukamnama
Daily Hukamnama 19 April : ੬ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
author img

By

Published : Apr 19, 2023, 7:09 AM IST

ਅੰਮ੍ਰਿਤ ਵੇਲੇ ਦਾ ਅੱਜ ਦਾ ਮੁੱਖਵਾਕhuk

ਅੰਮ੍ਰਿਤ ਵੇਲੇ ਦਾ ਅੱਜ ਦਾ ਮੁੱਖਵਾਕ: ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਪੰਜਾਬੀ ਵਿਆਖਿਆ: ਧਨਾਸਰੀ ਮਹਲਾ ਪੰਜਵਾਂ, ਹੇ ਪ੍ਰਭੂ, ਤੂੰ ਸਭ ਦਾਤਾਂ ਦੇਣ ਵਾਲਾ ਹੈ। ਤੂੰ ਮਾਲਕ ਹੈ। ਤੂੰ ਸਭਨਾਂ ਨੂੰ ਪਾਲਣ ਵਾਲਾ ਹੈ। ਤੂੰ ਹੀ ਸਾਡਾ ਆਗੂ ਹੈ। ਜੀਵਨ ਅਗਵਾਈ ਦੇਣ ਵਾਲਾ ਹੈ। ਤੂੰ ਸਾਡਾ ਖ਼ਸਮ ਹੈ। ਹੇ ਪ੍ਰਭੂ, ਤੂੰ ਹੀ ਇਕ ਇਕ ਪਲ ਸਾਡੀ ਪਾਲਣਾ ਕਰਦਾ ਹੈ। ਅਸੀਂ ਤੇਰੇ ਬੱਚੇ ਤੇਰੇ ਆਸਰੇ ਹੀ ਜਿਊਂਦੇ ਹਾਂ।੧।

ਇਹ ਵੀ ਪੜ੍ਹੋ: ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਕੁੜੀ ਨੂੰ ਰੋਕਣ ਦਾ ਮਾਮਲਾ: ਰਾਸ਼ਟਰਵਾਦ ਦੇ ਨਾਂ ਉੱਤੇ ਹੋਏ ਹੰਗਾਮੇ ਦੀ ਅਸਲੀਅਤ ਆਈ ਸਾਹਮਣੇ, ਜਾਣੋ ਪੂਰਾ ਸੱਚ

ਹੇ ਅਣਗਿਣਤ ਗੁਣਾਂ ਦੇ ਮਾਲਕ, ਹੇ ਬੇਅੰਤ ਮਾਲਕ ਪ੍ਰਭੂ, ਕਿਸੇ ਵੀ ਪਾਸੋ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। ਮਨੁੱਖ ਦੀ ਇਕ ਜੀਭ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਵੇ?।੧।ਰਹਾਉ। ਹੇ ਪ੍ਰਭੂ, ਤੂੰ ਸਾਡੇ ਕਰੋੜਾਂ ਅਪਰਾਧ/ਪਾਪ ਨਾਸ਼ ਕਰਦਾ ਹੈਂ। ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜੁਗਤਿ ਨੂੰ ਸਮਝਾਉਂਦਾ ਹੈ। ਅਸੀਂ ਜੀਵ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ। ਸਾਡੀ ਅਕਲ ਥੋੜੀ ਹੈ, ਹੋਛੀ ਹੈ, ਫਿਰ ਵੀ ਤੂੰ ਆਪਣੇ ਮੁੱਢ ਕਦੀਮਾਂ ਦਾ ਪਿਆਰ ਵਾਲਾ ਸੁਭਾਅ ਕਾਇਮ ਬਣਾਏ ਰੱਖਿਆ ਹੈ।੨।

ਨਾਨਕ ਆਖਦੇ ਹਨ, ਹੇ ਪ੍ਰਭੂ, ਅਸੀਂ ਤੇਰੇ ਹੀ ਆਸਰੇ ਪਰਨੇ ਹਾਂ, ਸਾਨੂੰ ਤੇਰੇ ਤੋਂ ਹੀ ਸਹਾਇਤਾ ਦੀ ਆਸ ਹੈ। ਤੂੰ ਹੀ ਸਾਡਾ ਸੱਜਣ ਹੈ। ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ। ਹੇ ਦਇਆਵਾਨ, ਹੇ ਸਭ ਦੀ ਰੱਖਿਆ ਕਰਨਯੋਗੇ, ਸਾਡੀ ਵੀ ਰੱਖਿਆ ਕਰ। ਅਸੀਂ ਤੇਰੇ ਹੀ ਘਰ ਦੇ ਗੁਲਾਮ ਹਾਂ।੩।੧੨।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਇਹ ਵੀ ਪੜ੍ਹੋ: ਤਿਰੰਗੇ ਵਾਲਾ ਟੈਟੂ ਬਣਾ ਕੇ ਹਰਮੰਦਿਰ ਸਾਹਿਬ ਜਾਂਦੀ ਜਿਸ ਲੜਕੀ ਨੂੰ ਰੋਕਿਆ ਸੀ ਉਸਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.