ETV Bharat / state

Daily Hukamnama 14 April : ਸ਼ੁੱਕਰਵਾਰ, ੧ ਵੈਸਾਖ ੧੪ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ - ਵੈਸਾਖੀ

Daily Hukamnama 14 April, 2023 : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਤੇ 'ਨਾਮਾ' ਦਾ ਮਤਲਬ - ਨਾਮਹ, ਖ਼ਤ, ਪੱਤਰ, ਚਿੱਠੀ, ਲਿਖਿਆ ਹੋਇਆ ਕਾਗਜ਼ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ ਜਿਸ ਨੂੰ ਮੰਨਣਾ ਜ਼ਰੂਰੀ ਹੈ ਜਿਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀ ਕੀਤਾ ਜਾਂਦਾ।

Daily Hukamnama,  Golden Temple Amritsar
Daily Hukamnama 14 April : ਸ਼ੁੱਕਰਵਾਰ, ੧ ਵੈਸਾਖ ੧੪ ਅਪ੍ਰੈਲ, ੨੦੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
author img

By

Published : Apr 14, 2023, 6:29 AM IST

Updated : Apr 14, 2023, 6:52 AM IST

Daily Hukamnama 14 April : ਸ਼ੁੱਕਰਵਾਰ, ੧ ਵੈਸਾਖ ੧੪ ਅਪ੍ਰੈਲ, ੨੦੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਅੱਜ ਦਾ ਮੁੱਖਵਾਕ

ਪੰਜਾਬੀ ਵਿਆਖਿਆ: ਸਲੋਕੁ ਮਃ ੩ ॥

ਹੇ ਚੁੱਕੇ ਚੁਕਾਏ ਸ਼ੇਖ਼, ਇਸ ਮਨ ਨੂੰ ਇਕ ਟਿਕਾਣੇ ਉੱਤੇ ਲਿਆ, ਵਿੰਗੀਆਂ ਟੇਢੀਆਂ ਗੱਲਾਂ ਛੱਡ ਕੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ, ਜੋ ਸਭ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ, ਉਸ ਦੀ ਚਰਨੀਂ ਲਗ, ਆਸਾਂ ਅਤੇ ਮਨ ਦੀਆਂ ਦੌੜਾਂ ਨੂੰ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪ੍ਰਾਹੁਣਾ ਸਮਝ। ਜੇ ਤੂੰ ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ, ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਗਾ।

ਇਹ ਵੀ ਪੜ੍ਹੋ: Prices of beer in Punjab: ਆਬਕਾਰੀ ਵਿਭਾਗ ਵੱਲੋਂ ਪੰਜਾਬ 'ਚ ਬੀਅਰ ਦੀਆਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਤੈਅ

ਹੇ ਨਾਨਕ, ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਨ੍ਹਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰਯੋਗ ਹੈ।੧। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਅਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਨ੍ਹਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀ ਹੈ, ਪਰ ਹੇ ਨਾਨਕ! ਗੁਰਮੁਖ ਜਿਹੜੇ ਹਰਿ ਦੇ ਗੁਣ ਗਾਉਂਦੇ ਹਨ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਗੁਣਾਂ ਵਿੱਚ ਲੀਨ ਹੋਇਆ ਰਹਿੰਦਾ ਹੈ।੨।

ਇਹ ਮਨੁੱਖ ਸਰੀਰ, ਮੰਨੋ, ਚੋਲੀ ਹੈ, ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ-ਯੋਗ ਬਣਦੀ ਹੈ। ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰਿ ਨਾਮ ਪੱਟ ਲੱਗਾ ਹੋਇਆ ਹੈ। ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਹੀ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰਿ ਪ੍ਰਭੂ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਸਥਿਰ ਰਹਿਣ ਵਾਲਾ ਹਰਿ ਗੁਰੂ ਦੇ ਰਾਹੀਂ ਸਿਮਰਿਆ ਜਾ ਸਕਦਾ ਹੈ।੧੧।

ਸਾਰੀ ਸਿੱਖ ਸੰਗਤ ਨੂੰ ਖ਼ਾਲਸਾ ਸਾਜਣਾ ਦਿਵਸ ਤੇ ਵੈਸਾਖੀ ਦੀਆਂ ਲੱਖ-ਲੱਖ ਵਧਾਈਆਂ।

ਇਹ ਵੀ ਪੜ੍ਹੋ: ਅੱਜ ਹੈ ਵਿਸਾਖੀ ਦਾ ਤਿਉਹਾਰ, ਜਾਣੋ ਕਿਉਂ ਮਨਾਈ ਜਾਂਦੀ ਹੈ ਵਿਸਾਖੀ, ਕੀ ਹੈ ਇਤਿਹਾਸ ?

Last Updated : Apr 14, 2023, 6:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.