ETV Bharat / state

ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਬਾਹਰ ਪੁਲਸੀਏ 'ਤੇ ਰਿਸ਼ਵਤ ਲੈਣ ਦੇ ਇਲਜ਼ਾਮ, ਵੀਡੀਓ ਵਾਇਰਲ - ਅੰਮ੍ਰਿਤਸਰ ਦਿਹਾਤੀ ਪੁਲਿਸ

ਮਾਮਲਾ ਅੰਮ੍ਰਿਤਸਰ ਦੇ ਕੋਰਟ ਕਪਲੈਕਸ ਦੇ ਬਾਹਰ ਦਾ ਹੈ, ਜਿੱਥੇ ਇਕ ਪੰਜਬ ਪੁਲਿਸ ਦੇ ਮੁਲਾਜ਼ਮ ਕੋਲੋਂ ਕਥਿਤ ਰਿਸ਼ਵਤ ਲਏ ਹੋਏ ਪੈਸੇ ਰੰਗੇ ਹੱਥੀਂ ਬਰਾਮਦ ਕੀਤੇ ਗਏ ਹਨ।

Corrupt Police Officer, Amritsar News, Mehtab Sirsa
ਅੰਮ੍ਰਿਤਸਰ ਦੇ ਕੋਰਟ ਕਪਲੈਕਸ ਬਾਹਰ ਰਿਸ਼ਵਤ ਲੈਂਦੇ ਪੁਲਸੀਏ ਦੀ ਵੀਡੀਓ ਵਾਇਰਲ
author img

By

Published : Jan 23, 2022, 7:26 PM IST

Updated : Jan 23, 2022, 7:32 PM IST

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣੇਦਾਰ ਮੁਖਤਿਆਰ ਸਿੰਘ ਉੱਤੇ 3000 ਰਿਸ਼ਵਤ ਲੈਣ ਦੇ ਦੋਸ਼ ਲਗਾ ਕੇ ਉਸਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਸੰਬਧੀ ਜਦੋਂ ਵੀਡੀਓ ਵਾਇਰਲ ਕਰਨ ਵਾਲੇ ਕਿਸਾਨ ਆਗੂ ਮਹਿਤਾਬ ਸਿਰਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਮਾਮਲੇ ਨੂੰ ਬਿਆਨ ਕੀਤਾ ਹੈ।

ਵੇਖੋ ਇਹ ਵਾਇਰਲ ਹੋ ਰਹੀ ਵੀਡੀਓ

ਦਰਅਸਲ, ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਦਾ ਹੈ। ਮਹਿਤਾਬ ਸਿਰਸਾ ਨੇ ਦੱਸਿਆ ਕਿ ਇਥੇ ਇਕ 420 ਦੇ ਪਰਚੇ ਸਬੰਧੀ ਥਾਣੇਦਾਰ ਗੁਰਮੁਖ ਸਿੰਘ ਵਲੋਂ ਰਿਸ਼ਵਤ ਵਜੋਂ 20 ਹਜ਼ਾਰ ਦੀ ਮੰਗ ਕੀਤੀ ਗਈ ਸੀ ਅਤੇ 3000 ਐਂਡਵਾਸ ਲੈ ਕੇ ਕੋਰਟ ਵਿੱਚ ਫਾਇਲ ਪੇਸ਼ ਕੀਤੀ ਜਾਣੀ ਸੀ। ਇਸ ਨੂੰ ਕੋਰਟ ਕੰਪਲੈਕਸ ਬਾਹਰ ਲਾਇਵ ਵੀਡੀਓ 'ਚ ਰੰਗੇ ਹੱਥੀ ਫੱੜ੍ਹਿਆ ਗਿਆ ਹੈ ਅਤੇ ਉਸ ਦੀ ਜੇਬ 'ਚ ਰਿਸ਼ਵਤ ਦੇ ਨੋਟ ਵੀ ਬਰਾਮਦ ਕੀਤੇ ਗਏ ਹਨ। ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਅੰਮ੍ਰਿਤਸਰ ਦੇ ਕੋਰਟ ਕਪਲੈਕਸ ਬਾਹਰ ਰਿਸ਼ਵਤ ਲੈਂਦੇ ਪੁਲਸੀਏ ਦੀ ਵੀਡੀਓ ਵਾਇਰਲ

ਉਨ੍ਹਾਂ ਦੱਸਿਆ ਕਿ ਫੜ੍ਹੇ ਜਾਣ ਤੋਂ ਬਾਅਦ ਉਹ ਥਾਣੇਦਾਰ ਮੌਕੇ ਉੱਤੇ ਫ਼ਰਾਰ ਹੋ ਗਿਆ ਹੈ, ਜਿਸ ਸੰਬਧੀ ਪੁਲਿਸ ਕੋਰਟ ਕੰਪਲੈਕਸ ਨੂੰ ਇਤਲਾਹ ਵੀ ਦਿੱਤੀ ਗਈ ਹੈ। ਕਿਸਾਨ ਆਗੂ ਮਹਿਤਾਬ ਸਿਰਸਾ ਅਤੇ ਪੀੜਤ ਨੌਜਵਾਨ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਸ ਸੰਬਧੀ ਜਦੋਂ ਉਕਤ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨਾਲ ਫੋਨ ਉੱਤੇ ਗੱਲਬਾਤ ਕੀਤੀ ਤਾਂ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਉੱਤੇ ਲਗਾਏ ਗਏ ਦੋਸ਼ ਗ਼ਲਤ ਹਨ। ਉਨ੍ਹਾਂ ਨੂੰ ਜਾਣਬੁਝ ਕੇ ਫ਼ਸਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਟਿਆਲਾ ਤੋਂ ਚੋਣ ਲੜਨਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਿਹਾ...

Last Updated : Jan 23, 2022, 7:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.