ETV Bharat / state

ਅੰਮ੍ਰਿਤਸਰ 'ਚ ਐਂਟਰੀ ਤੋਂ ਪਹਿਲਾਂ ਹੋ ਰਿਹਾ ਕੋਰੋਨਾ ਟੈਸਟ - ਦਰਿਆ ਬਿਆਸ ਪੁੱਲ

ਦਰਿਆ ਬਿਆਸ ਪੁੱਲ ਨੇੜੇ ਸਥਿਤ ਹਾਈਟੈਕ ਨਾਕੇ ਉੱਤੇ ਪੁਲਿਸ ਨੇ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਲੋਕਾਂ ਨੂੰ ਰੋਕ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਇੱਥੇ ਰੋਜ਼ਾਨਾਂ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲ ਲਏ ਜਾ ਰਹੇ ਹਨ।

ਫ਼ੋਟੋ
ਫ਼ੋਟੋ
author img

By

Published : May 23, 2021, 1:17 PM IST

ਅੰਮ੍ਰਿਤਸਰ: ਦਰਿਆ ਬਿਆਸ ਪੁੱਲ ਨੇੜੇ ਸਥਿਤ ਹਾਈਟੈਕ ਨਾਕੇ ਉੱਤੇ ਪੁਲਿਸ ਨੇ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਲੋਕਾਂ ਨੂੰ ਰੋਕ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਇੱਥੇ ਰੋਜ਼ਾਨਾਂ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਸਿਹਤ ਵਿਭਾਗ ਨਾਲ ਇੱਥੇ ਪੁਲਿਸ ਪਾਰਟੀ ਵੀ ਮੌਜੂਦਾ ਹੈ। ਪੁਲਿਸ ਆਉਣ ਜਾਣ ਵਾਲੇ ਲੋਕਾਂ ਨੂੰ ਰੋਕਦੀ ਹੈ ਤੇ ਸਿਹਤ ਵਿਭਾਗ ਟੀਮ ਉਨ੍ਹਾਂ ਦੇ ਸੈਂਪਲ ਲੈਂਦੀ ਹੈ।

ਵੇਖੋ ਵੀਡੀਓ

ਫਾਰਮੇਸੀ ਅਫਸਰ ਸੁਮਨ ਲਤਾ ਨੇ ਕਿਹਾ ਕਿ 10 ਦਿਨਾਂ ਤੋਂ ਇੱਥੇ ਕੋਰੋਨਾ ਸੈਂਪਲਜ਼ ਲਈ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਕੈਂਪ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੋਜਾਨਾ ਕਰੀਬ 70-80 ਲੋਕਾਂ ਦੇ ਸੈਂਪਲ ਲੈ ਕੇ ਭੇਜੇ ਜਾ ਰਹੇ ਹਨ ਅਤੇ ਵਿਭਾਗ ਵਲੋਂ ਉਨ੍ਹਾਂ ਦੀ ਰਿਪੋਰਟ ਫੋਨ ਤੇ ਭੇਜ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ:ਕੰਟੋਨਮੈਂਟ ਜ਼ੋਨ 'ਚ ਆਏ ਪਿੰਡਾਂ 'ਚ ਲੱਗੇ ਠੀਕਰੀ ਪਹਿਰੇ

ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਦਾਖਿਲ਼ ਹੋਣ ਵਾਲੇ ਲੋਕਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੋਕ ਕੇ ਪੁੱਛਗਿੱਛ ਦੌਰਾਨ ਜੇਕਰ ਕੋਈ ਸ਼ੱਕੀ ਲੱਗਦਾ ਹੈ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਨੂੰ ਬਿਨਹਾਂ ਰੋਕ ਟੋਕ ਜਾਣ ਦੀ ਇਜਾਜਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.