ETV Bharat / state

ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ, 5 ਲੋਕਾਂ ਦੀ ਮੌਤ 306 ਨਵੇ ਮਾਮਲੇ ਆਏ ਸਾਹਮਣੇ - ਸਰਕਾਰ ਵਲੋਂ ਸਖ਼ਤੀ

ਗੁਰੂ ਨਗਰੀ ਅੰਮ੍ਰਿਤਸਰ 'ਚ ਕੋਰੋਨਾ ਕਾਰਨ 5 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ, ਜਦਕਿ 306 ਕੋਰੋਨਾ ਦੇ ਨਵੇਂ ਮਾਮਲੇ ਨਿਕਲ ਕੇ ਸਾਹਮਣੇ ਆਏ ਹਨ। ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ।

ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ, 5 ਲੋਕਾਂ ਦੀ ਮੌਤ 306 ਨਵੇ ਮਾਮਲੇ ਆਏ ਸਾਹਮਣੇ

author img

By

Published : Apr 11, 2021, 1:12 PM IST

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ 'ਚ ਕੋਰੋਨਾ ਕਾਰਨ 5 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ, ਜਦਕਿ 306 ਕੋਰੋਨਾ ਦੇ ਨਵੇਂ ਮਾਮਲੇ ਨਿਕਲ ਕੇ ਸਾਹਮਣੇ ਆਏ ਹਨ। ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ 204 ਨਵੇਂ ਕੇਸ ਹਨ ਜਦਕਿ 102 ਪਹਿਲਾਂ ਤੋਂ ਕੋਰੋਨਾ ਮਰੀਜਾਂ ਦੇ ਸੰਪਰਕ 'ਚ ਆਉਣ ਵਾਲੇ ਸਨ। ਜ਼ਿਲ੍ਹੇ 'ਚ ਹੁਣ ਤੱਕ ਕੁੱਲ 23940 ਕੋਰੋਨਾ ਦੇ ਐਕਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ 20099 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲ੍ਹੇ 'ਚ 3089 ਕੋਰੋਨਾ ਦੇ ਐਕਟਿਵ ਮਾਮਲੇ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਆਪਣਾ ਦਮ ਤੋੜਨ ਵਾਲਿਆਂ ਦੀ ਗਿਣਤੀ 752 ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਅਤੇ ਜ਼ਿਲ੍ਹੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਵੀ ਲਗਾਇਆ ਹੋਇਆ ਹੈ।

ਕੋਰੋਨਾ ਮਾਮਲਿਆਂ 'ਤੇ ਇੰਤਜ਼ਾਮਾਂ ਨੂੰ ਲੈਕੇ ਇੱਕ ਝਾਤ:

1- ਅੰਮ੍ਰਿਤਸਰ ਜ਼ਿਲ੍ਹੇ 'ਚ 8 ਘੰਟੇ ਰਾਤ ਦਾ ਕਰਫਿਉ ਹੈ।

2- ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ, ਰੋਜ਼ਾਨਾ ਕੇਸਾਂ 'ਚ ਵਾਧਾ ਹੋ ਰਿਹਾ ਹੈ।

3- ਜ਼ਿਲ੍ਹੇ 'ਚ ਅੱਜ ਕੋਰੋਨਾ ਕਾਰਨ 5 ਮੌਤਾਂ ਹੋਈਆਂ ਹਨ ਅਤੇ ਐਕਟਿਵ ਕੇਸ 3089 ਹਨ।

4- ਅੰਮ੍ਰਿਤਸਰ ਜ਼ਿਲ੍ਹੇ ਦੀ ਆਬਾਦੀ ਤਕਰੀਬਨ 30 ਲੱਖ ਹੈ।

5 - ਅੰਮ੍ਰਿਤਸਰ ਜ਼ਿਲ੍ਹੇ ਦੇ ਕੋਵਿਡ ਹਸਪਤਾਲਾਂ 'ਚ ਬਿਸਤਰਿਆਂ ਦੀ ਸਥਿਤੀ ਚੰਗੀ ਹੈ, ਆਈਸੀਯੂ 'ਚ ਬਿਸਤਰੇ ਅਤੇ ਆਕਸੀਜਨ ਵੀ ਕਾਫ਼ੀ ਮਾਤਰਾ ਵਿਚ ਹਨ।

6- ਜ਼ਿਲ੍ਹੇ 'ਚ ਪ੍ਰਭਾਵਿਤ ਕਲੋਨੀਆਂ ਅਤੇ ਸੰਤੁਸ਼ਟੀ ਜ਼ੋਨ ਅਜੇ ਕੋਈ ਨਹੀਂ ਹੈ।

7- ਜ਼ਿਲ੍ਹੇ 'ਚ ਕਰਫਿਉ ਦੇ ਦੌਰਾਨ, ਹਸਪਤਾਲਾਂ ਨਾਲ ਸਬੰਧਤ ਸੇਵਾਵਾਂ, ਐਮਰਜੈਂਸੀ 'ਚ ਦੁੱਧ ਅਤੇ ਕਰਿਆਨੇ ਦੇ ਹੱਕ 'ਚ ਸੇਵਾਵਾਂ ਦਿੱਤੀਆਂ ਜਾਣਗੀਆਂ।

8- ਅੰਮ੍ਰਿਤਸਰ ਜ਼ਿਲ੍ਹੇ 'ਚ ਦਵਾਈਆਂ ਦੀ ਸਥਿਤੀ ਵੀ ਠੀਕ ਹੈ।

9- ਸ਼ਮਸ਼ਾਨ ਘਾਟ ਦੀ ਸਥਿਤੀ ਵੀ ਠੀਕ ਹੈ।

ਇਹ ਵੀ ਪੜ੍ਹੋ:ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੇ ਐਸਐਚਓ ਨੂੰ ਕੁੱਟਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.