ਅੰਮ੍ਰਿਤਸਰ: ਮੰਡੀ ਬੋਰਡ ਦੇ ਠੇਕੇ (Mandi Board Contracts) ਨੂੰ ਲੈ ਕੇ ਅੰਮ੍ਰਿਤਸਰ (Amritsar) ਵਿੱਚ ਵੱਡਾ ਵਿਵਾਦ ਛਿੜ ਗਿਆ ਹੈ। ਮੰਡੀ ਬੋਰਡ ਦਾ ਠੇਕਾ ਹਰ ਵਾਰ ਤਿੰਨ ਕਰੋੜ ਦੇ ਕਰੀਬ ਜਾਂਦਾ ਹੈ, ਪਰ ਇਸ ਵਾਰ ਇਹ 5 ਕਰੋੜ 17 ਲੱਖ ਵਿੱਚ ਅੰਮ੍ਰਿਤਸਰ (Amritsar) ਦੇ ਰਹਿਣ ਵਾਲੇ ਮੰਗਲਜੀਤ ਸਿੰਘ ਨੇ ਲਿਆ ਹੈ। ਮੰਗਲਜੀਤ ਸਿੰਘ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਠੇਕਾ 5 ਕਰੋੜ ਤੇ 17 ਲੱਖ 786 ਰੁਪਏ ਵਿੱਚ ਲੈ ਲਿਆ ਹੈ, ਪਰ ਅੰਮ੍ਰਿਤਸਰ ਦੇ ਰਹਿਣ ਵਾਲੇ ਬੀਜੇਪੀ ਆਗੂ ਸੰਜੀਵ ਕੁਮਾਰ ਵੱਲੋਂ ਮੈਨੂੰ ਇਹ ਠੇਕਾ ਛੱਡਣ ਨੂੰ ਕਿਹਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਜੇਪੀ ਆਗੂ (BJP leaders) ਸੰਜੀਵ ਕੁਮਾਰ ਹਰ ਵਾਰ ਇਹ ਠੇਕਾ ਲੈਂਦੇ ਸਨ ਅਤੇ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਂਦੇ ਸਨ ਜੋ ਇਸ ਵਾਰ ਨਹੀਂ ਹੋਇਆ। ਮੰਗਲਜੀਤ ਸਿੰਘ ਨੇ ਕਿਹਾ ਇਹ ਠੇਕਾ 3 ਕਰੋੜ ਦੇ ਕਰੀਬ ਹੀ ਜਾਂਦਾ ਹੈ, ਪਰ ਇਸ ਵਾਰ 5 ਕਰੋੜ ਜਾਣ ਦੇ ਨਾਲ ਸ਼ਾਯਦ ਇਹਨਾਂ ਲੋਕਾਂ ਦੇ ਇਹ ਭੇਤ ਖੁਲ੍ਹ ਜਾਣਗੇ ਅਤੇ ਪੰਜਾਬ ਸਰਕਾਰ ਨੂੰ ਪਤਾ ਲੱਗ ਜਾਏਗਾ ਕਿ ਹਰ ਸਾਲ ਪੰਜਾਬ ਸਰਕਾਰ ਨੂੰ ਕਿਵੇਂ ਕਰੋੜਾਂ ਦਾ ਚੂਨਾ ਲਗਦਾ ਹੈ। ਜਿਸ ਕਾਰਨ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਹੈ।
ਮੰਗਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ BJP ਆਗੂ (BJP leaders) ਮੇਰੇ ਤੋਂ ਇਹ ਠੇਕਾ ਵਾਪਸ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਜਿਸ ਦਾ ਪਰਿਣਾਮ ਹੈ ਕਿ STF ਦੇ DSP ਵੱਲੋਂ ਸਾਨੂੰ ਧਮਕਿਆ ਆ ਰਹੀਆ ਹਨ। ਉਨ੍ਹਾਂ ਕਿਹਾ ਕਿ ਇਹ ਠੇਕਾ ਛੱਡ ਦਿਓ ਨਹੀਂ ਤਾਂ ਕਿੱਲੋ-ਕਿੱਲੋ ਹੈਰੋਇਨ ਪਾ ਕੇ ਸਭ ਨੂੰ ਜੇਲ੍ਹ ਦੇ ਅੰਦਰ ਭੇਜ ਦਿੱਤਾ ਜਾਵੇਗਾ। ਮੰਗਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਐੱਸ.ਟੀ.ਐੱਫ ਦੇ ਡੀ.ਐੱਸ.ਪੀ ਵਰਿੰਦਰ ਮਹਾਜਨ ਦੀ ਵੀ ਇਸ ਮੰਡੀ ਬੋਰਡ ਦੇ ਠੇਕੇ ਵਿੱਚ ਬਰਾਬਰ ਦੀ ਪਤੀ ਹੈ।
ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਬੀਜੇਪੀ ਆਗੂ (BJP leaders) ਸੰਜੀਵ ਕੁਮਾਰ ਵੱਲੋਂ ਕਿਹਾ ਗਿਆ ਹੈ ਕਿ ਜਿੰਨਾ ਵੱਲੋ ਇਹ ਠੇਕਾ ਲਿਆ ਗਿਆ ਹੈ, ਉਹ ਕ੍ਰਪਟ ਅਤੇ 420 ਬੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰ ਬਹੁਤ ਕੇਸ ਵੀ ਚਲ ਰਹੇ ਹਨ।
ਦੂਜੇ ਪਾਸੇ STF ਦੇ DSP ਵਰਿੰਦਰ ਮਹਾਜਨ ਵੱਲੋਂ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਮੇਰਾ ਮੰਡੀ ਬੋਰਡ ਦੇ ਠੇਕੇ ਦੇ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਰਵਿੰਦਰ ਮਹਾਜਨ ਵੱਲੋ ਕਿਹਾ ਗਿਆ ਕਿ ਜਿੰਨਾ ਵੱਲੋ ਮੇਰੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹ ਨਸ਼ਾ ਤਸਕਰ ਹਨ ਅਤੇ ਆਪਣੇ-ਆਪ ਦਾ ਬਚਾਅ ਕਰਨ ਲਈ ਇਹ ਸਭ ਇਲਜ਼ਾਮ ਮੇਰੇ ‘ਤੇ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ:ਪੰਜਾਬ ਦੀ ਗਾਮਿਨੀ ਸਿੰਗਲਾ ਨੇ UPSC ਆਲ ਇੰਡੀਆ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ