ETV Bharat / state

ਅੰਮ੍ਰਿਤਸਰ ਵਿੱਚ ਕਾਂਗਰਸ ਦੀ ਗੁੰਡਾਗਰਦੀ - Swearing in the election office

ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਇਕ ਵਾਰ ਫਿਰ ਗੁੰਡਾ ਗਰਦੀ ਸਾਹਮਣੇ ਆਈ ਹੈ। ਕਾਂਗਰਸੀਆਂ ਵੱਲੋਂ ਅਕਾਲੀ ਉਮੀਦਵਾਰ ਦੇ ਚੋਣ ਦਫ਼ਤਰ ਵਿੱਚ ਜਬਰਦਸਤੀ ਦਾਖ਼ਲ ਹੋ ਕੇ ਧਮਕੀਆਂ ਦਿੱਤੀਆਂ ਗਈਆ। ਧਮਕੀਆਂ ਦੇਣ ਅਤੇ ਗਾਲੀ-ਗਲੋਚ ਕਰਨ ਵਾਲੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਬਿੱਟੂ ਸਮੇਤ ਤਿੰਨ ਹੋਰ ਅਣਪਛਾਤੇ ਵਿਅਕਤੀਆਂ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

Demand justice
ਕਾਂਗਰਸ ਦੀ ਗੁੰਡਾਗਰਦੀ
author img

By

Published : Feb 10, 2021, 1:47 PM IST

ਅੰਮ੍ਰਿਤਸਰ: ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਇਕ ਵਾਰ ਫਿਰ ਗੁੰਡਾ ਗਰਦੀ ਸਾਹਮਣੇ ਆਈ ਹੈ। ਕਾਂਗਰਸੀਆਂ ਵੱਲੋਂ ਅਕਾਲੀ ਉਮੀਦਵਾਰ ਦੇ ਚੋਣ ਦਫ਼ਤਰ ਵਿੱਚ ਜਬਰਦਸਤੀ ਦਾਖ਼ਲ ਹੋ ਕੇ ਧਮਕੀਆਂ ਦਿੱਤੀਆਂ ਗਈਆ। ਧਮਕੀਆਂ ਦੇਣ ਅਤੇ ਗਾਲੀ-ਗਲੋਚ ਕਰਨ ਵਾਲੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਬਿੱਟੂ ਸਮੇਤ ਤਿੰਨ ਹੋਰ ਅਣਪਛਾਤੇ ਵਿਅਕਤੀਆਂ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਕਾਂਗਰਸ ਦੀ ਗੁੰਡਾਗਰਦੀ
ਇਨ੍ਹਾਂ ਕਾਂਗਰਸੀਆਂ ਖਿਲਾਫ਼ ਪੁਲਿਸ ਨੇ ਧਾਰਾ 452,506,34 ਆਈਪੀਸੀ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਥਾਨਕ ਚੋਣਾਂ 'ਚ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਬਿੱਟੂ ਦੀਆਂ ਅਕਾਲੀ ਦਲ ਦੇ ਚੋਣ ਦਫ਼ਤਰ ਅੰਦਰ ਦਾਖਲ ਹੋ ਕੇ ਧਮਕਾਉਦਿਆ ਅਤੇ ਬਹਿਸਬਾਜ਼ੀ ਕਰਦਿਆਂ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਬਿੱਟੂ ਨੇ ਵਾਰਡ ਨੰਬਰ 7 ਤੋਂ ਅਕਾਲੀ ਉਮੀਦਵਾਰ ਜਸਵਿੰਦਰ ਕੌਰ ਦੇ ਦਫ਼ਤਰ ਜਾ ਕੇ ਹਥਿਆਰਬੰਦ ਕਾਂਗਰਸੀਆਂ ਨੂੰ ਨਾਲ ਲੈ ਕੇ ਗਾਲਾਂ ਕੱਢੀਆਂ ਤੇ ਚੋਣ ਪ੍ਰਚਾਰ ਕਰਨ ਤੋਂ ਰੋਕਿਆ। ਲੁਧਿਆਣਾ ਤੋਂ ਪ੍ਚਾਰ ਲਈ ਮਜੀਠਾ ਪਹੁੰਚੇ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਪਿਛਲੇ 3 ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਕਾਲੀ ਆਗੂ ਬਿਕਰਮ ਮਜੀਠੀਆ ਦੇ ਦਖਲ 'ਤੇ ਪੁਲਿਸ ਨੇ ਕਾਂਗਰਸੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.