ਅੰਮ੍ਰਿਤਸਰ: ਪੰਜਾਬੀ ਮਹੀਨਾ ਸਾਹਿਤਕ ਅਤੇ ਸੱਭਿਆਚਾਰ ਸਮਾਗਮ ਸਰਵੋਤਮ ਪੁਸਤਕ ਪੁਰਸਕਾਰ ਵੰਡ 2022 ਪ੍ਰੋਗਰਾਮ ਵਿਚ ਸਿਰਕਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Chief Minister Bhagwant Mann) ਆਪਣੀ ਪਤਨੀ ਡਾ ਗੁਰਪ੍ਰੀਤ ਕੌਰ ਨਾਲ ਪਹੁੰਚੇ। ਜਿੱਥੇ ਉਹਨਾਂ ਨਾਲ ਉਚੇਰੀ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਹੇਅਰ ਵੀ ਪਹੁੰਚੇ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University Amritsar) ਦੇ ਵੀਸੀ ਪ੍ਰੋ ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਸਟਾਫ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਜੀ ਆਇਆ ਨੂੰ ਕਿਹਾ ਗਿਆ।
ਮੁੱਖ ਮੰਤਰੀ ਨੇ ਕੀਤੀ ਅਪੀਲ: ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਦੇ ਮਹਤੱਵ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਯਾਦ ਰੱਖ ਕੇ ਹੀ ਅਸੀਂ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਬਚਾ ਸਕਦੇ ਹਾਂ, ਕਿਉਕਿ ਹਰ ਇਕ ਦੇਸ਼ ਦੇ ਲੋਕ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਿਆ ਆਪਣੀ ਮਾਂ ਬੋਲੀ ਨੂੰ ਕਦੇ ਨਹੀ ਭੁੱਲਦੇ ਅਤੇ ਹਰ ਜਗ੍ਹਾ ਆਪਣੀ ਮਾਂ ਬੋਲੀ ਨੂੰ ਪੇਸ਼ ਕਰਦੇ ਹਾਂ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਰ 21 ਫਰਵਰੀ ਨੂੰ ਪੰਜਾਬੀ ਮਹੀਨਾ ਮਨਾਉਂਦੇ ਹੋਏ ਸਾਰੇ ਪੰਜਾਬ ਦੇ ਅਦਾਰੇ, ਦੁਕਾਨਾਂ ਅਤੇ ਹੋਰ ਜੋ ਵੀ ਹਨ, ਆਪਣੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ।
ਪਰ ਜੇਕਰ ਆਪਣੇ ਪੰਜਾਬੀਆਂ ਵੱਲੋ ਵਿਦੇਸ਼ਾਂ ਅਤੇ ਦੂਸਰੇ ਸੂਬਿਆਂ ਵਿੱਚ ਜਾਂਦੀਆ ਹੀ ਭੁਲਾ ਦਿੱਤਾ ਜਾਂਦਾ ਹੈ। ਜਿਸਦੇ ਕਾਰਨ ਅਸੀ ਕੀਤੇ ਨਾ ਕੀਤੇ ਆਪਣੀ ਮਾਂ ਬੋਲੀ ਨੂੰ ਮਾਰ ਦਿੰਦੇ ਹਨ ਅਤੇ ਦੂਸਰੇ ਸੂਬਿਆਂ ਦੀ ਭਾਸ਼ਾ ਨੂੰ ਅਪਣਾ ਆਪਣੇ ਸਭਿਆਚਾਰ ਅਤੇ ਮਾਂ ਬੋਲੀ ਅਤੇ ਵਿਰਸੇ ਦਾ ਘਾਣ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀ ਪੰਜਾਬੀ ਮਾਂ ਬੋਲੀ ਨੂੰ ਜਿਹਨਾਂ ਮਾਨ ਦੇਵਾਂਗੇ, ਜਿਹਨਾਂ ਉਸਦੀ ਸੇਵਾ ਕਰਾਂਗੇ, ਉਹਨਾਂ ਹੀ ਸਾਡੀ ਬੋਲੀ ਸਾਡਾ ਮਾਨ ਕਰੇਗੀ ਵਧਾਵੇਗੀ। ਉਹਨਾਂ ਕਿਹਾ ਕਿ ਆਪਣੇ ਲਈ ਜਿਉਣ ਤੋਂ ਇਲਾਵਾ ਪਰਿਵਾਰ, ਸੱਭਿਆਚਾਰ ਅਤੇ ਮਾਂ ਬੋਲੀ ਲਈ ਜਿਉਣ ਦੀ ਲੋੜ ਹੈ।
ਇਹ ਵੀ ਪੜੋ:- ਕਿਸਾਨਾਂ ਨੂੰ ਲੈ ਕੇ CM ਮਾਨ ਦੇ ਬਿਆਨ ਤੋਂ ਬਾਅਦ ਭਖੀ ਸਿਆਸਤ, ਕਿਸਾਨਾਂ ਨੇ ਵੀ ਚੁੱਕੇ ਸਵਾਲ