ਅੰਮ੍ਰਿਤਸਰ: ਅੱਜ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਪੁਤਲੀਘਰ ਵਿਖੇ 'ਆਪ' ਸੁਪ੍ਰੀਮੋ ਤੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੇ ਪੜਾਅ ਵਿੱਚ 400 ਹੋਰ ਮੁਹੱਲਾਂ ਕਲੀਨਿਕ ਆਮ ਜਨਤਾ ਨੂੰ ਸਮਰਪਿਤ ਕੀਤੇ। ਦੱਸ ਦਈਏ ਕਿ ਇਸ ਤੋਂ ਆਜ਼ਾਦੀ ਦਿਵਸ ਮੌਕੇ 15 ਅਗਸਤ, 2022 ਵਿੱਚ ਪਹਿਲੇ ਗੇੜ ਦੌਰਾਨ 100 ਮੁਹੱਲਾਂ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਸੀ।
'ਆਪ' ਵਿਧਾਇਕ ਆਪੋ-ਆਪਣੇ ਇਲਾਕੇ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ:- ਇਸ ਦੌਰਾਨ ਗੱਲਬਾਤ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਨਹੀਂ ਹੋਇਆ ਪਰ ਕਰਜ਼ਾ ਬਹੁਤ ਹੈ। ਉਨ੍ਹਾਂ ਕਿਹਾ ਪੁਰਾਣੀਆਂ ਸਰਕਾਰਾਂ ਨੇ ਬਹੁਤ ਲੁੱਟਿਆ ਅਤੇ ਹੁਣ ਦਿੱਲੀ ਉੱਤੇ ਕੋਈ ਕਰਜ਼ਾ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ 'ਆਪ' ਵਿਧਾਇਕ ਆਪੋ-ਆਪਣੇ ਇਲਾਕੇ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ।
ਹਫ਼ਤੇ ਵਿੱਚ 2 ਦਿਨ DC ਤੇ ADC ਪਿੰਡਾਂ ਵਿੱਚ ਅਨਾਊਸਮੈਂਟ ਕਰਵਾਉਣਗੇ:- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ 2 ਦਿਨ ਡੀ.ਸੀ ਅਤੇ ਏ.ਡੀ.ਸੀ ਵੱਲੋਂ ਪਿੰਡਾਂ ਵਿੱਚ ਅਨਾਊਸਮੈਂਟ ਕਰਵਾਉਣਗੇ ਅਤੇ ਉੱਥੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਇਸ ਤੋਂ ਇਲਾਵਾ ਸਰਕਾਰ ਇੱਕ ਪ੍ਰੋਗਰਾਮ ਦੀ ਸੁਰੂਆਤ ਕਰੇਗੀ, ਜਿਸ ਤਹਿਤ ਲੋਕਾਂ ਨੂੰ ਘਰ ਵਿੱਚ ਹੀ ਮੁਫ਼ਤ ਰਾਸ਼ਨ ਮਿਲੇਗਾ ਅਤੇ ਬੁਢਾਪਾ ਪੈਨਸ਼ਨ ਵੀ ਘਰ ਬੈਠੇ ਹੀ ਮਿਲੇਗੀ।
ਚੋਣਾਂ ਸਮੇਂ ਜੋ ਵਾਅਦਾ ਨਹੀਂ ਗਾਰੰਟੀ ਦਿੱਤੀ ਸੀ, ਜਿਸ ਨੂੰ ਅੱਜ ਪੂਰਾ ਕੀਤਾ:- ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ, ਕਿ ਚੋਣਾਂ ਸਮੇਂ ਜੋ ਵਾਅਦਾ ਨਹੀਂ ਗਾਰੰਟੀ ਦਿੱਤੀ ਸੀ, ਜਿਸ ਨੂੰ ਅੱਜ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਇਹ ਮੁਹੱਲਾ ਕਲੀਨਿਕ ਦਿੱਲੀ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਹਸਪਤਾਲਾਂ ਵਿੱਚ ਲਾਈਨ ਲੱਗਦੀ ਹੈ ਅਤੇ ਵਾਰੀ ਨਹੀਂ ਆਉਦੀ। ਪਰ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਲਾਈਨ ਨਹੀਂ ਲੱਗਦੀ ਅਤੇ ਸਭ ਕੁੱਝ ਮੁਫ਼ਤ ਹੈ, ਡਾਕਟਰ ਇਲਾਜ ਕਰੇਗਾ ਅਤੇ ਟੈਸਟ ਮੁਫ਼ਤ ਵਿੱਚ ਹੋਣਗੇ।
ਪੰਜਾਬ ਵਿੱਚ ਮੁਹੱਲਾ ਕਲੀਨਿਕ ਜਲਦੀ ਬਣੇ:- ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 15 ਅਗਸਤ ਨੂੰ ਜੋ 100 ਮੁਹੱਲਾ ਕਲੀਨਿਕ ਬਣਾਏ ਗਏ ਸਨ, ਉਨ੍ਹਾਂ ਨੂੰ ਸਿਰਫ਼ ਟੈਸਟ ਕਰਨ ਲਈ ਹੀ ਬਣਾਇਆ ਗਿਆ ਸੀ, ਉਹ ਪੂਰੀ ਤਰ੍ਹਾਂ ਸਫ਼ਲ ਰਹੇ ਅਤੇ ਬਹੁਤ ਲੋਕਾਂ ਨੇ ਆਪਣਾ ਇਲਾਜ ਕਰਵਾਇਆ। ਉਨ੍ਹਾਂ ਕਿਹਾ ਦਿੱਲੀ ਵਿੱਚ ਮੁਹੱਲਾ ਕਲੀਨਿਕ ਬਣਾਉਣ ਲਈ ਸਮਾਂ ਲੱਗਿਆ, ਪਰ ਪੰਜਾਬ ਵਿੱਚ ਮੁਹੱਲਾ ਕਲੀਨਿਕ ਜਲਦੀ ਬਣੇ।
ਇਹ ਵੀ ਪੜ੍ਹੋ: CM Mann Flag Hoisted In Bathinda: ਸੀਐਮ ਭਗਵੰਤ ਮਾਨ ਨੇ ਬਠਿੰਡਾ 'ਚ ਫਹਿਰਾਇਆ ਤਿਰੰਗਾ, ਬਠਿੰਡਾ ਵਾਸੀਆਂ ਨੂੰ ਦਿੱਤੀ ਖੁਸ਼ਖਬਰੀ