ਅੰਮ੍ਰਿਤਸਰ: ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਨੂੰ ਪੂਰੇ ਵਿਸ਼ਵ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ੁਰੂ ਤੋਂ ਹੀ ਇਸ ਦਿਨ ਲੋਕੀ ਘਰਾਂ ਨੂੰ ਰੁਸ਼ਨਾਉਣ ਲਈ ਦੀਵੇ ਦੀ ਵਰਤੋ ਕਰਦੇ ਸਨ ਕਿਉਂਕਿ ਲੋਕਾਂ ਵੱਲੋਂ ਦੀਵਿਆਂ ਵਿੱਚ ਤੇਲ ਪਾ ਕੇ ਜਾਂ ਦੇਸੀ ਘੀ ਪਾ ਕੇ ਇਹ ਦੀਵੇ ਜਗਾਏ ਜਾਂਦੇ ਸਨ।
ਦੱਸ ਦਈਏ ਕਿ ਜਦੋਂ ਸ੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸੀ ਤੇ ਲੋਕਾਂ ਨੇ ਮਿੱਟੀ ਦੇ ਦੀਵਿਆਂ ਵਿੱਚ ਘਿਓ ਪਾ ਕੇ ਰੋਸ਼ਨੀ ਕੀਤੀ ਸੀ ਤੇ ਉੱਥੇ ਹੀ ਮਿਟੀ ਦੀਵੇ ਕਾਫ਼ੀ ਹੱਦ ਤੱਕ ਪਵਿੱਤਰ ਮੰਨੇ ਜਾਂਦੇ ਹਨ ਕਿਉਂਕਿ ਇਸ ਦਿਨ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਇਸ ਦੀਵਿਆਂ ਦੇ ਨਾਲ ਹੀ ਕੀਤੀ ਜਾਂਦੀ ਹੈ।
ਇਸੇ ਤਹਿਤ ਗੱਲਬਾਤ ਦੌਰਾਨ ਇੱਕ ਕਾਰੀਗਰ ਨੇ ਦੱਸਿਆ ਕਿ ਚਾਈਨਾ ਲੜੀ ਦੇ ਨਾਲ ਕਾਰੋਬਾਰ ਨੂੰ ਕਾਫੀ ਫਰਕ ਪਿਆ ਹੈ ਪਰ ਕਈ ਲੋਕ ਨੇ ਜਿਹੜੇ ਦੀਵੇ ਅਜੇ ਵੀ ਆਪਣੇ ਘਰਾਂ ਵਿੱਚ ਜਗਾਉਂਦੇ ਹਨ। ਜਿਸ ਨਾਲ ਘਰ ਜਗਮਗਾਉਣ ਲੱਗ ਜਾਂਦੇ ਹਨ ਪਰ ਜੋ ਇਸ ਦੀਵੇ ਦੀ ਜਗਮਗਾਹਟ ਹੈ। ਉਹ ਚਾਈਨਾ ਦੀ ਲੜੀ ਦੀ ਜਗਮਗਾਹਟ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹੁਣ ਸਾਡਾ ਕਾਰੋਬਾਰ ਬਹੁਤ ਘੱਟ ਰਹਿ ਗਿਆ।
ਉਨ੍ਹਾਂ ਕਿਹਾ ਕਿ ਇਸ ਵਿੱਚ ਮਿਹਨਤ ਬਹੁਤ ਜ਼ਿਆਦਾ ਤੇ ਖਰਚਾ ਬਹੁਤ ਆਉਂਦਾ ਹੈ, ਪਰ ਸਾਨੂੰ ਇਸ ਦਾ ਮੁੱਲ ਵੀ ਨਹੀਂ ਮੁੜਦਾ ਪਰ ਫਿਰ ਵੀ ਸਾਡਾ ਇਹ ਖਾਨਦਾਨੀ ਪੇਸ਼ਾ ਹੈ। ਇਹ ਸ਼ੁਰੂ ਤੋਂ ਕਰਦੇ ਆ ਰਹੇ ਹਨ ਇਸ ਕਰਕੇ ਦੀਵਾਲੀ ਤੋਂ ਕੁਝ ਦਿਨ ਪਹਿਲੋਂ ਹੀ ਦੀਵੇ ਬਣਾਉਣੇ ਸ਼ੁਰੂ ਕਰਦੇ ਹੁਣ ਤੱਕ ਤਾਂ ਕੀ ਦੀਵਾਲੀ ਤੱਕ ਦੀਵੇ ਵਿਕ ਸਕਣ ਉਨ੍ਹਾਂ ਕਿਹਾ ਕਿ ਅਸੀਂ ਬਾਹਰੋਂ ਕਾਰੀਗਰ ਕੋਈ ਨਹੀਂ ਲਗਾਉਂਦੇ ਕਿਉਂਕਿ ਜੇਕਰ ਅਸੀਂ ਕਾਰੀਗਰ ਲਗਾਵਾਂਗੇ ਤੇ ਸਾਨੂੰ ਉਹ ਦੀਵਿਆਂ ਦਾ ਮੁੱਲ ਨਹੀਂ ਮਿਲਦਾ ਅਸੀਂ ਆਪਣੇ ਪਰਿਵਾਰ ਦੇ ਨਾਲ ਹੀ ਸਾਰੇ ਪਰਿਵਾਰ ਦੇ ਜੀਅ ਮਿਹਨਤ ਕਰਕੇ ਇਹ ਦੀਵੇ ਬਣਾ ਕੇ ਤੇ ਰੰਗ ਰੋਗਨ ਕਰਕੇ ਇਸ ਨੂੰ ਤਿਆਰ ਕਰਦੇ ਹਾਂ ਤਾਂ ਕਿ ਇਨ੍ਹਾਂ ਨੂੰ ਮਾਰਕੀਟ ਵਿੱਚ ਵੇਚਿਆ ਜਾ ਸਕੇ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਛੋਟਾ ਦੀਵਾ ਇੱਕ ਰੁਪਏ ਦਾ ਹੈ। ਇਹ ਵੱਡਾ ਦੀਵਾ ਪੰਜ ਰੁਪਏ ਦਾ ਬਾਕੀ ਦੀਵਿਆਂ ਦੇ ਤੇ ਦੀਵਾਲੀ ਦੇ ਵੱਖ-ਵੱਖ ਰੇਟ ਹਨ। ਜਿਹੜੇ ਛੋਟੇ ਦੀਵੇ ਹਨ ਉਹ 12 ਮਹੀਨੇ ਹੀ ਬਾਜ਼ਾਰ ਵਿੱਚ ਵਿਕਦੇ ਹਨ ਪਰ ਇਸ ਵਾਰ ਬਜ਼ਾਰ ਵਿੱਚ ਖੁਸ਼ਹਾਲੀ ਨਜ਼ਰ ਆ ਰਹੀ ਹੈ, ਜਿੱਥੇ ਕਦੇ ਸਾਨੂੰ ਵੀ ਥੋੜ੍ਹੀ ਆਸ ਜਾਗੀ ਹੈ।
ਇਹ ਵੀ ਪੜ੍ਹੋ: ਸੀਐੱਮ ਰਿਹਾਇਸ਼ ਬਾਹਰ ਕਿਸਾਨਾਂ ਦਾ ਧਰਨਾ ਜਾਰੀ, ਕਿਸਾਨਾਂ ਨੇ ਭਲਕੇ ਵੱਡਾ ਇਕੱਠ ਕਰਨ ਦੀ ਦਿੱਤੀ ਚਿਤਾਵਨੀ