ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਦੇ ਰਾਮਬਾਗ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਅੰਮ੍ਰਿਤਸਰ ਦੇ ਕਰਾਈਸ ਚਰਚ ਕੈਥਲ ਵਿੱਚ ਇਕ ਨੌਜਵਾਨ ਵੱਲੋਂ ਪਹਿਲਾਂ ਗੇਟ ਵਿਚ ਲੱਤਾਂ ਮਾਰਨ ਤੇ ਫਿਰ ਗੇਟ ਦਾ ਤਾਲਾ ਤੋੜ ਅੰਦਰ ਆਣ ਵੀਡੀਓ ਵਾਇਰਲ ਹੋਈ। ਪੰਜਾਬ ਵਿੱਚ ਪਹਿਲੇ ਹੀ ਧਾਰਮਿਕ ਥਾਵਾਂ ਉਤੇ ਹੋ ਰਹੀ ਬੇਅਦਬੀ ਨੂੰ ਲੈ ਕੇ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਇਸ ਤੋਂ ਪਹਿਲਾਂ ਵੀ ਤਰਨਤਾਰਨ ਵਿਚ ਚਰਚ ਦੀ ਭੰਨਤੋੜ ਕੀਤੀ ਗਈ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਵੱਲੋਂ ਪਹਿਲਾਂ ਚਰਚ ਦੇ ਗੇਟ ਵਿਚ ਲੱਤਾਂ ਮਾਰੀਆਂ ਜਾਂਦੀਆਂ ਹਨ ਤੇ ਬਾਅਦ ਵਿਚ ਤਾਲਾ ਤੋੜ ਕੇ ਅੰਦਰ ਦਾਖਲ ਹੁੰਦਾ ਹੈ।
ਹਾਲਾਂਕਿ ਉਕਤ ਨੌਜਵਾਨ ਚੋਰੀ ਕਰਨ ਜਾਂ ਬੇਅਦਬੀ ਕਰਨ ਦੀ ਮਨਸ਼ਾ ਨਾਲ ਅੰਦਰ ਆਇਆ ਸੀ ਇਸ ਸਬੰਧੀ ਚਰਚ ਦੇ ਪ੍ਰਬੰਧਕਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਅੱਜ ਚਰਚ ਵਿਚ ਜੋ ਘਟਨਾ ਵਾਪਰੀ ਹੈ ਇਸ ਨਾਲ ਅੰਮ੍ਰਿਤਸਰ ਦਾ ਇਸਾਈ ਭਾਈਚਾਰਾ ਰੋਸ ਵਿਚ ਹੈ। ਇਸ ਘਟਨਾ ਨੂੰ ਲੈ ਕੇ ਪਾਸਟਰ ਸਟੀਫ਼ਨ ਮਸੀਹ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਥਾਣਾ ਰਾਮਬਾਗ ਨੂੰ ਸ਼ਿਕਾਇਤ ਕੀਤੀ ਗਈ, ਜਿਸ ਵਿਚ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ : Construction of flyover: 73 ਦਿਨਾਂ ਤੋਂ ਫਲਾਈਓਵਰ ਦੇ ਵਿਰੋਧ ਵਿੱਚ ਚੱਲ ਰਿਹਾ ਧਰਨਾ, ਹੁਣ ਇਸ ਸਾਂਸਦ ਨੇ ਦਿੱਤਾ ਹੱਲ ਦਾ ਭਰੋਸਾ
ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ : ਇਸ ਮੌਕੇ ਪਾਸਟਰ ਸਟੀਫ਼ਨ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨੌਜਵਾਨ ਨੇ ਆਉਂਦੇ ਹੀ ਗੇਟ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਚਰਚ ਦਾ ਗੇਟ ਤੋੜ ਕੇ ਅੰਦਰ ਆ ਗਿਆ। ਉਸਦੀ ਮਨਸ਼ਾ ਚੋਰੀ ਕਰਨਾ ਸੀ, ਜਾਂ ਬੇਅਦਬੀ ਕਰਨਾ ਸੀ ਕੀ ਇਹੋ ਜਿਹੇ ਸਾਫ ਨਹੀਂ ਹੋ ਪਾਇਆ ਪਰ ਚਰਚ ਦੇ ਪ੍ਰਬੰਧਕਾਂ ਵੱਲੋਂ ਦੋਸ਼ੀ ਖਿਲਾਫ ਥਾਣਾ ਰਾਮ ਬਾਗ ਵਿੱਚ ਸ਼ਿਕਾਇਤ ਕੀਤੀ ਗਈ ਹੈ ਅਤੇ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਸ ਅਣਪਛਾਤੇ ਵਿਅਕਤੀ ਵਲੋਂ ਚਰਚ ਦੇ ਪ੍ਰਬੰਧਕਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਗਈ। ਜਿਸ ਨੂੰ ਲੈ ਕੇ ਪੁਲਿਸ ਥਾਣਾ ਮੁਖੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਤਫਤੀਸ਼ ਕੀਤੀ ਜਾ ਰਹੀ ਹੈ ਜੋ ਤੱਥ ਸਾਹਮਣੇ ਆਉਣਗੇ ਕਾਰਵਾਈ ਕੀਤੀ ਜਾਵੇਗੀ