ਅੰਮ੍ਰਿਤਸਰ: ਛੇਹਰਟਾ ਵਿਚ ਐਸ.ਬੀ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਤੇ ਸਕੂਲ ਪ੍ਰਬੰਧਕਾ ਵਿਚਕਾਰ ਹੱਥੋਪਾਈ ਹੋ ਗਈ। ਇਹ ਹੰਗਾਮਾ ਉਸ ਵੇਲੇ ਵੱਧ ਗਿਆ ਜਦੋਂ ਪ੍ਰਿੰਸੀਪਲ ਨੇ ਅਧਿਆਪਕ ਨੂੰ ਸਕੂਲ 'ਚੋ ਕੱਢਣ ਦੀ ਗੱਲ ਕਹੀ।
ਦਰਅਸਲ, ਪਿਛਲੇ ਦਿਨੀਂ ਇੱਕ ਅਧਿਆਪਕ ਨੇ ਅੱਠਵੀਂ ਕਲਾਸ ਦੇ ਵਿਦਿਆਰਥੀ ਮੋਹਿਤ ਨੂੰ ਛੋਟੀ ਜਿਹੀ ਗ਼ਲਤੀ ਕਾਰਨ ਕੁੱਟ ਦਿੱਤਾ। ਬੱਚੇ ਦਾ ਕਸੂਰ ਸਿਰਫ਼ ਇੰਨਾਂ ਸੀ ਕਿ ਉਹ ਗ਼ਲਤੀ ਨਾਲ ਅਧਿਆਪਕ 'ਤੇ ਡਿੱਗ ਗਿਆ ਸੀ। ਮੋਹਿਤ ਦੇ ਚਿਹਰੇ 'ਤੇ ਕੁੱਟ ਦੇ ਨਿਸ਼ਾਨ ਸਾਫ਼ ਦਿਖਾਈ ਦਿੰਦੇ ਸਨ।
ਇਸ ਕਰਕੇ ਪਰਿਵਾਰ ਵਾਲੇ ਕਾਫ਼ੀ ਗੁੱਸੇ 'ਚ ਸਨ ਤੇ ਜਦੋਂ ਉਹ ਸਕੂਲ ਗਏ ਤਾਂ ਪ੍ਰਬੰਧਕਾਂ ਦੀ ਟੀਮ ਮੀਡੀਆ ਸਾਹਮਣੇ ਉਨ੍ਹਾਂ ਨੂੰ ਧਮਕਾਉਣ ਲੱਗ ਗਈ। ਇਸ ਦੇ ਚੱਲਦਿਆਂ ਦੋਹਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਛੇਤੀ ਹੀ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।