ਅੰਮ੍ਰਿਤਸਰ: ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੀ ਸਥਾਪਨਾ ਦੇ 100 ਸਾਲ ਪੂਰੇ ਹੌਣ 'ਤੇ ਅੱਜ ਮੁੱਖ ਮੰਤਰੀ ਪੰਜਾਬ ਵੱਲੋ ਅੰਮ੍ਰਿਤਸਰ ਵਿਖੇ ਸਮਾਗਮ ਨੂੰ ਸੰਬੋਿਿਧਤ ਕੀਤਾ ਜਾਵੇਗਾ। ਇ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਚੁਕੇ ਹਨ। ਮਾਨ ਇਸ ਕਾਲਜ ਦੇ ਸਮਾਗਮ ਨੂੰ ਸੰਬੋਧਿਤ ਕਰਣਗੇ। ਇਸ ਸਮਾਗਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੇ ਅਹੁਦੇਦਾਰ ਡਾਕਟਰ ਅਤੇ ਹੋਰ ਸ਼ਖਸੀਅਤਾਂ ਦੇ ਬਤੋਰ ਮਹਿਮਾਣ ਸ਼ਾਮਿਲ ਹੋਣ ਦੀ ਚਰਚਾ ਵੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਮਨੀਸ਼ ਸਿੰਗਲਾ ਨੇ ਦੱਸਿਆ ਕਿ ਇਸ ਮੌਕੇ ਵੱਡੇ ਡਾਕਟਰ ਇਥੇ ਆਉਣਗੇ। ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਹਰ ਉਹ ਡਾਕਟਰ ਸ਼ਾਮਿਲ ਹੋਵੇਗਾ ਜਿੰਨਾਂ ਨੇ ਇਸ ਕਾਲਜ ਵਿੱਚ ਪੜ੍ਹਾਈ ਕਰਕੇ ਡਾਕਟਰ ਦੀ ਡੀਗਰੀ ਹਾਸਿਲ ਕੀਤੀ ਹੈ।
ਉਹਨਾ ਦੱਸਿਆ ਕਿ ਅੱਜ ਦਾ ਦਿਨ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਲਈ ਇਤਿਹਾਸਕ ਦਿਨ ਹੈ ਅਤੇ ਇਸ ਸਮਾਗਮ ਦੀ ਤਿਆਰੀ ਬਹੁਤ ਵੱਡੇ ਪਧਰ 'ਤੇ ਕੀਤੀ ਜਾ ਰਹੀ ਅਤੇ ਜਲਦ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ ।
- ਮਨਪ੍ਰੀਤ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਕਾਂਗਰਸ ਲਈ ਚੁਣੌਤੀ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
- ਛੱਤੀਸਗੜ੍ਹ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ, ਸੀਐਮ ਭੁਪੇਸ਼ ਸਮੇਤ ਦਾਅ 'ਤੇ ਕਈ ਦਿੱਗਜਾਂ ਦੀ ਕਿਸਮਤ
ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਣਗੇ ਮਾਨ : ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਥੇ ਪੰਜਾਬ ਅੰਦਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਸੌਗਾਤ ਦਿੱਤੀ ਜਾਵੇਗੀ ਤਾਂ ਉਥੇ ਹੀ ਮੈਡੀਕਲ ਕਾਲਜ ਨਾਲ ਜੁੜੇ ਕਈ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।
ਸੂਬੇ 'ਚ ਆਮ ਆਦਮੀ ਕਲੀਨਿਕ: ਜ਼ਿਕਰਯੋਗ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਸੱਤਾ ਸਾਂਭਣ ਤੋਂ ਪਹਿਲਾਂ ਹੀ ਸਿੱਖਿਆ ਦੇ ਨਾਲ-ਨਾਲ ਸਿਹਤ ਖੇਤਰ 'ਚ ਕੰਮ ਕਰਨ ਦੀ ਗੱਲ ਆਖੀ ਜਾ ਰਹੀ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸੱਤਾ ਸਾਂਭਦੇ ਹੀ ਸੂਬੇ 'ਚ ਸੈਂਕੜੇ ਆਮ ਆਦਮੀ ਪਾਰਟੀ ਕਲੀਨਿਕ ਬਣਾਏ ਗਏ, ਜਿਥੇ ਮੌਕੇ 'ਤੇ ਕਲੀਨਿਕ 'ਚ ਕਈ ਟੈਸਟ ਮੁਫ਼ਤ ਕਰਨ ਦੀ ਗੱਲ ਆਖੀ ਅਤੇ ਦਵਾਈਆਂ ਵੀ ਅਸਾਨੀ ਨਾਲ ਦੇਣ ਦਾ ਦਾਅਵਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਸਿੱਖਿਆ ਅਤੇ ਸਿਹਤ ਨੂੰ ਉੱਚਾ ਚੁੱਕਣਗੇ ਤਾਂ ਜੋ ਕੋਈ ਸਿੱਖਿਆ ਅਤੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ।