ਅੰਮ੍ਰਿਤਸਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਮੌਜੂਦਾ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ 15000 ਕਰੋੜ ਰੁਪਏ ਦੇ ਵਾਅਦੇ ਤਾਂ ਕਰ ਦਿੱਤੇ ਹਨ, ਪਰ ਲੋਕਾਂ ਨੂੰ ਅਸਲ ਵਿਚ ਇਕ ਵੀ ਲਾਭ ਨਹੀਂ ਮਿਲਿਆ, ਕਿਉਂਕਿ ਇਹਨਾਂ ਅਖੌਤੀ ਵਾਅਦਿਆਂ ਦੀ ਪੂਰਤੀ ਵਾਸਤੇ ਸਰਕਾਰ ਕੋਲ ਪੈਸਾ ਨਹੀਂ ਹੈ।
ਉਨ੍ਹਾਂ ਪ੍ਰੈਸ ਕਾਨਫਰੰਸ (Press conference) ਨੁੰ ਸੰਬੋਧਿਨ ਹੁੰਦਿਆਂ ਕਿਹਾ ਕਿ ਚੰਨੀ ਸਰਕਾਰ ਦੇ ਵਾਅਦੇ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਤੇ ਇਹਨਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ’ਤੇ ਛੱਡੀ ਜਾ ਰਹੀ ਹੈ।
ਚੰਨੀ ਦੇ ਵਾਅਦਿਆਂ ਦੇ ਵੇਰਵੇ ਸਾਂਝੇ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਚੰਨੀ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (Punjab State Electricity Corporation Limited) ਦਾ 8000 ਕਰੋੜ ਰੁਪਏ ਦੇਣਾ ਹੈ, ਜਿਸ ਵਿਚੋਂ 4500 ਕਰੋੜ ਰੁਪਏ ਸਬਸਿਡੀ ਦਾ ਬਕਾਇਆ ਹੈ,ਜਦਕਿ 2500 ਕਰੋੜ ਰੁਪਏ ਸਰਕਾਰੀ ਅਦਾਰਿਆਂ ਦੇ ਬਿਜਲੀ ਬਿੱਲਾਂ ਦਾ ਬਕਾਇਆ ਹੈ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਪਾਣੀ ਦੇ ਬਿੱਲ ਮੁਆਫ ਕਰਨ ਨਾਲ 1868 ਕਰੋੜ ਰੁਪਏ ਖ਼ਰਚਾ ਆਵੇਗਾ ਤੇ 440 ਕਰੋੜ ਰੁਪਏ ਦਾ ਭਾਰ ਸੂਬੇ ਸਰਕਾਰ ਪਾਣੀ ਦੀਆਂ ਦਰਾਂ ਘਟਾ ਕੇ 50 ਰੁਪਏ ਪ੍ਰਤੀ ਕੁਨੈਕਸ਼ਨ ਕਰਨ ਨਾਲ ਪਵੇਗਾ।
ਉਹਨਾਂ ਕਿਹਾ ਕਿ ਦੋ ਕਿਲੋਵਾਟ ਤੋਂ ਘੱਟ ਲੋਡ ਵਾਲੇ ਖਪਤਕਾਰਾਂ ਦੇ ਬਿੱਲ ਮੁਆਫ਼ ਕਰਨ ਲਈ 1505 ਕਰੋੜ ਰੁਪਏ ਦੀ ਜ਼ਰੂਰਤ ਹੈ, ਜਦਕਿ ਐਸ.ਸੀ. ਤੇ ਬੀ.ਸੀ. ਖਪਤਕਰਾਂ ਦੀ ਸਬਸਿਡੀ ਵਿਚ ਵਾਧੇ ਸਮੇਤ ਹੋਰ ਵਾਅਦਿਆਂ ਲਈ ਕੁਝ ਹਜ਼ਾਰ ਕਰੋੜ ਰੁਪਏ ਹੋਰ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਐਸ.ਸੀ. ਸਕਾਲਰਸ਼ਿਪ ਦਾ 2400 ਕਰੋੜ ਰੁਪਏ ਦੇ ਬਕਾਇਆਂ ਦਾ ਭੁਗਤਾਨ ਹਾਲੇ ਕਰਨਾ ਹੈ ਤੇ 550 ਕਰੋੜ ਰੁਪਏ ਬੇਜ਼ਮੀਨੇ ਮਜ਼ਦੂਰਾਂ ਨੂੰ ਦੇਣੇ ਬਾਕੀ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਸੂਬੇ ਦੀ ਕਮਾਂਡ ਰਾਜਸਥਾਨ (Rajasthan) ਦੇ ਆਗੂ ਹਰੀਸ਼ ਚੌਧਰੀ ਦੇ ਹੱਥ ਦੇ ਦਿੱਤੀ ਹੈ, ਜੋ ਚੰਨੀ ਦੀ ਥਾਂ ਫੈਸਲੇ ਲੈ ਰਹੇ ਹਨ।
ਉਨ੍ਹਾਂ ਉਪ-ਮੁੱਖ ਮੰਤਰੀ ਸੁਖਜ਼ਿੰਦਰ ਸਿੰਘ ਰੰਧਾਵਾਂ (Deputy CM Sukhjinder Singh Randhawan)ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੈਂਗਸਟਰ ਰੰਧਾਵਾ ਨਾਲ ਨੇੜਿਓਂ ਜੁੜੇ ਹੋਏ ਸਨ ਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਬਣਦੇ ਸਾਰ ਹੀ, ਉਹਨਾਂ ਨੇ ਫਿਰੌਤੀਆਂ ਲੈਣ ਵਾਸਤੇ ਤੁਰੰਤ ਫੋਨ ਕਰਨੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਨੇ ਸਰਕਾਰ ਵੱਲੋਂ ਗੁਲਾਬੀ ਸੁੰਡੀ ਨਾਲ ਪ੍ਰਭਾਵਤ ਹੋਏ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ਼ਤਿਹਾਰ ਦੇ ਕੇ ਵੀ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਕਿਸਾਨਾਂ ਨੁੰ ਝੋਨੇ ਵੇਚਣ ਲਈ ਮੰਡੀਆਂ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਸ਼ਹਿਰੀ ਲੋਕ ਕਾਂਗਰਸ ਸਰਕਾਰ ਵੱਲੋਂ ਡੇਂਗੂ ਮਾਮਲੇ ਵਿਚ ਪੂਰੀ ਤਰ੍ਹਾਂ ਕੁਪ੍ਰਬੰਧਨ ਕਰਕੇ ਮੁਸ਼ਕਿਲ ਵਿਚ ਹਨ।
ਇਹ ਵੀ ਪੜ੍ਹੋ: ਕਿਸਾਨ ਦੇ ਮੁਆਵਜ਼ੇ ਵਾਲੇ ਪੋਸਟਰਾਂ 'ਤੇ ਗਰਮਾਈ ਸਿਆਸਤ