ਅੰਮ੍ਰਿਤਸਰ: ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ (birth anniversary of Guru Gobind Singh) ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ(Sangat bowed down) ਨਤਮਸਤਕ ਹੋ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਘਰ ਵਿਖੇ ਮਨ ਦੀ ਸ਼ਾਂਤੀ ਲਈ ਅਰਦਾਸ ਕੀਤੀ ਘਈ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ।
ਜਲੌਹ ਸਾਬ ਦਰਸ਼ਨ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ (birth anniversary of Guru Gobind Singh) ਜੀ ਦੇ ਪ੍ਰਕਾਸ਼ ਪੁਰਬ ਉੱਤੇ ਜਲੌਅ ਸਾਹਿਬ ਸਜਾਇਆ (Jalau Sahib was decorated on Prakash Purab) ਗਿਆ, ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਜਲੋਹ ਦੇ ਦਰਸ਼ਨ ਕਰਨ ਲਈ। ਇਸ ਜਲੋਹ ਸਾਹਿਬ ਵਿੱਚ ਬਹੁ-ਮੁੱਲੀ ਵਸਤੂਆਂ ਹਨ, ਜਿਨ੍ਹਾਂ ਵਿੱਚ ਹੀਰੇ, ਜੇਵਰਾਤ, ਸੋਨਾ, ਚਾਂਦੀ ਆਦਿ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਗਏ ਹਨ, ਜਿਨ੍ਹਾਂ ਵਿੱਚ ਸੋਨੇ ਦੇ ਦਰਵਾਜ਼ੇ, ਪੰਜ ਸੋਨੇ ਦੀਆਂ ਕਸੀਆਂ, ਪੰਜ ਚਾਂਦੀ ਦੇ ਤਸਲੇ ਤੋਂ ਇਲਾਵਾ।
ਇਸ ਦਿਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੇ ਨੌ ਲੱਖ ਹਾਰ, ਨੀਲ ਕੰਦ ਮੋਰ, ਸੋਨੇ ਦੇ ਛਤਰ, ਅਸਲੀ ਮੋਤੀਆਂ ਦੇ ਮਾਲਾ ਆਦਿ ਸ਼ਰਧਾਲੂਆਂ ਲਈ ਜੱਲੋ ਸਜਾਏ ਜਾਂਦੇ ਹਨ, ਇਸ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ। ਮੰਦਿਰ ਸਾਹਿਬ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ |ਸ਼੍ਰੋਮਣੀ ਕਮੇਟੀ ਵੱਲੋਂ ਰਾਤ ਨੂੰ ਦੀਪਮਾਲਾ ਅਤੇ ਆਤਿਸ਼ਬਾਜੀ ਵੀ ਕੀਤੀ ਜਾਵੇਗੀ।
ਗਿਆਨੀ ਰਘਬੀਰ ਸਿੰਘ ਨੇ ਦਿੱਤੀ ਵਧਾਈ: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ (Sarbansdani Sri Guru Gobind Singh) ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਪੁੱਜਣ ਵੱਖ-ਵੱਖ ਥਾਵਾਂ ਤੋਂ 10 ਤੋਂ ਵੱਧ ਨਗਰ ਕੀਰਤਨ ਰਾਤ ਸਮੇਂ ਪੁੱਜਣਗੇ ਅਤੇ ਇਸ ਤੋਂ ਬਾਅਦ ਧਾਰਮਿਕ ਦੀਵਾਨ ਹੋਣਗੇ। ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਵਾਵਾ ਉਨ੍ਹਾਂ ਸਮੁੱਚੇ ਜਗਤ ਵਿੱਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਦਸਮੇਸ਼ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ (Congratulations to the Sangat birth anniversary ) ਦੀ ਵਧਾਈ ਦਿੱਤੀ।