ETV Bharat / state

ਪਿਸਤੌਲ ਦੀ ਨੋਕ 'ਤੇ ਮਹਿਲਾ ਕੋਲੋਂ ਕਾਰ ਖੋਹੀ, ਪੁਲਿਸ ਜਾਂਚ ’ਚ ਜੁਟੀ - ਕਾਰ ਖੋਹਣ ਦਾ ਮਾਮਲਾ

ਅੰਮ੍ਰਿਤਸਰ ’ਚ ਦਿਨ ਦਿਹਾੜੇ ਮਹਿਲਾ ਕੋਲੋਂ ਗੰਨ ਪੁਆਇੰਟ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।

ਤਸਵੀਰ
ਤਸਵੀਰ
author img

By

Published : Apr 6, 2021, 2:55 PM IST

ਅੰਮ੍ਰਿਤਸਰ: ਸੂਬੇ ’ਚ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਨਜਰ ਆ ਰਹੀ ਹੈ, ਕਿਉਂਕਿ ਪਹਿਲਾਂ ਤਾਂ ਸਿਰਫ਼ ਛੋਟੇ ਮੋਟੇ ਨਕਦੀ ਲੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਪਰ ਹੁਣ ਦਿਨ ਦਿਹਾੜੇ ਬੱਚੇ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਮਹਿਲਾ ਕੋਲੋਂ ਗੰਨ ਪੁਆਇੰਟ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੀੜ੍ਹਤ ਮਹਿਲਾ ਨੇ ਦੱਸਿਆ ਕਿ ਉਹ ਸ਼ਹਿਰ ਦੀ ਵਰਿੰਦਾਵਨ ਕਲੋਨੀ ਵਿੱਚ ਰਹਿੰਦੀ ਹੈ ਅਤੇ ਉਹ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਸੀ ਕਿ ਕਲੋਨੀ ਤੋਂ ਅੱਗੇ ਸੁੰਨਸਾਨ ਰਸਤੇ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਗੰਨ ਪੁਆਇੰਟ ਕਾਰ ’ਚ ਦਾਖਲ ਹੋ ਗਏ। ਉਸ ਦੱਸਿਆ ਕਿ ਉਸਨੇ ਡਰਦੇ ਹੋਏ ਉਨ੍ਹਾਂ ਨੂੰ ਮੋਬਾਈਲ ਜਾਂ ਪੈਸੇ ਦੇਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਨਹੀਂ ਮੰਨੇ। ਉਸਨੇ ਲੁਟੇਰਿਆਂ ਨੂੰ ਸੁੰਨਸਾਨ ਜਗ੍ਹਾ ਦਾ ਵਾਸਤਾ ਦਿੰਦਿਆਂ ਫ਼ੋਨ ਕਰਨ ਲਈ ਉਨ੍ਹਾਂ ਕੋਲੋ ਮੋਬਾਈਲ ਮੰਗਿਆ ਤਾਂ ਲੁਟੇਰਿਆਂ ਨੇ ਨੇ ਅੱਗੇ ਪਲਾਟ ਵਿੱਚ ਮੋਬਾਈਲ ਸੁੱਟ ਜਾਣ ਬਾਰੇ ਕਹਿਕੇ ਉਹ ਕਾਰ ਭਜਾ ਕੇ ਲੈ ਗਏ, ਇਸ ਤੋਂ ਇਲਾਵਾ ਲੁਟੇਰਿਆਂ ਦੇ ਕਹਿਣ ਮੁਤਾਬਕ ਫ਼ੋਨ ਉਨ੍ਹਾਂ ਨੂੰ ਖ਼ਾਲੀ ਪਲਾਟ ’ਚ ਬਰਾਮਦ ਹੋ ਗਿਆ।

ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਗੁ. ਅੰਬ ਸਾਹਿਬ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੇ ਇਲਜ਼ਾਮ

ਦੱਸਣਯੋਗ ਹੈ ਕਿ ਇੱਕ ਤਰਫ ਤਾਂ ਸਰਕਾਰ ਔਰਤਾਂ ਨੂੰ ਬਿਹਤਰ ਸੁਰੱਖਿਆ ਦੇਣ ਦੇ ਦਾਅਵੇ ਕਰਦੀ ਹੈ, ਪਰ ਦੂਜੀ ਤਰਫ ਅਮਨ ਕਾਨੂੰਨ ਦੀ ਅਜਿਹੀ ਸਥਿਤੀ ਕਾਰਨ ਹਰ ਆਮ ਜਾ ਖ਼ਾਸ ਦੇ ਦਿਲ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.