ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਪੈਂਦੇ ਨਾਵਲਟੀ ਚੌਕ ਵਿੱਚ ਰੇਡ ਲਾਈਟ ਜੰਪ ਕਰਦੇ ਹੋਏ ਕਾਰ ਤੇ ਮੋਟਰਸਾਈਕਲ ਸਵਾਰ ਦੀ ਟੱਕਰ ਹੋ ਗਈ ਜਿਸ ਦੌਰਾਨ ਮੋਟਰਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਕਾਰ ਸਵਾਰ ਕਾਰ ਲੈ ਕੇ ਫ਼ਰਾਰ ਹੋ ਗਿਆ ਪਰ ਟਰੈਫਿਕ ਪੁਲਿਸ ਨੇ ਪਿੱਛਾ ਕਰ ਕੇ ਕਾਰ ਸਵਾਰ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਜ਼ਖ਼ਮੀ ਮੋਟਰ ਸਾਈਕਲ ਸਵਾਰ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।