ਅੰਮ੍ਰਿਤਸਰ: ਕੌਮਾਂਤਰੀ ਮਹਿਲਾ ਦਿਵਸ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਪ੍ਰਤੀ ਸਤਿਕਾਰ ਪ੍ਰਗਟਾਉਣ ਨੂੰ ਮਹਿਜ ਡਰਾਮਾ ਦੱਸਦਿਆਂ ਅੱਜ ਡੀਐੱਮਐੱਫ ਮੁਲਾਜਮਾਂ ਦੇ ਵੱਡੇ ਸਮੂਹ ਵੱਲੋਂ ਰਈਆ ਵਿੱਚ ਰੈਲੀ ਕਰਕੇ 7 ਮਾਰਚ ਨੂੰ ਪੰਜਾਬ ਅਤੇ ਯੂ.ਟੀ ਮੁਲਾਜਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਮੁਲਾਜਮਾਂ ’ਤੇ ਪਟਿਆਲਾ ਵਿਖੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜੋ: ਲੜਕੀ ਨਾਲ ਬਲਾਤਾਕਾਰ ਪਿੱਛੋਂ ਕੀਤਾ ਕਤਲ, ਮੁਲਜ਼ਮ ਤਾਂਤਰਿਕ ਗ੍ਰਿਫ਼ਤਾਰ
ਇਸ ਮੌਕੇ ਪ੍ਰਦਰਸ਼ਕਾਰੀਆਂ ਨੇ ਕਿਹਾ ਕਿ ਜਿੱਥੇ ਲੋਕ ਦਿਖਾਵੇ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਉਹਨਾਂ ਦੀ ਸ਼ਕਤੀ ਨੂੰ ਸਿਜਦਾ ਕੀਤਾ ਜਾ ਰਿਹਾ ਹੈ, ਉਥੇ ਵਿਵਹਾਰਿਕ ਤੌਰ 'ਤੇ ਉਹਨਾ ਦੀ ਸਰਕਾਰ ਵੱਲੋਂ ਆਪਣੇ ਹੱਕ ਮੰਗਣ ਵਾਲੀਆਂ ਔਰਤਾਂ ਨੂੰ ਡੰਡਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸਤਰੀ ਵਰਕਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਕੱਚੇ ਅਤੇ ਰੈਗੂਲਰ ਮੁਲਾਜ਼ਮ ਜਦੋਂ ਆਪਣੀਆਂ ਹੱਕੀ ਮੰਗਾਂ ਲਈ ਮੋਤੀ ਮਹਿਲ ਵੱਲ ਮਾਰਚ ਕਰ ਰਹੇ ਸਨ ਤਾਂ ਪਟਿਆਲਾ ਪੁਲਿਸ ਨੇ ਗਿਣੀ ਮਿਥੀ ਸਾਜਿਸ਼ ਤਹਿਤ ਲੀਡਰਸ਼ਿਪ ਨੂੰ ਟਾਰਗੇਟ ਕਰਦੇ ਹੋਏ ਭਾਰੀ ਲਾਠੀਚਾਰਜ ਕੀਤਾ ਅਤੇ ਸੰਘਰਸ਼ੀ ਮੁਲਾਜ਼ਮਾਂ 'ਤੇ ਹੀ ਵੱਖ-ਵੱਖ ਧਾਰਾਵਾਂ ਤਹਿਤ ਝੂਠੇ ਪਰਚੇ ਦਰਜ਼ ਕਰ ਦਿੱਤੇ।
ਇਹ ਵੀ ਪੜੋ:ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਨੌਜਵਾਨ ’ਤੇ ਪਰਿਵਾਰ ਕਰ ਰਿਹੈ ਮਾਣ
ਉਹਨਾਂ ਮੰਗ ਕੀਤੀ ਕਿ ਪਟਿਆਲਾ ਪੁਲਿਸ ਦੀ ਇਸ ਕਰੂਰਤਾ ਦੀ ਨਿਰਪੱਖ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਸੱਤਾ ਦੇ ਨਸ਼ੇ 'ਚ ਕੇਂਦਰ ਦੀ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ ਅਤੇ ਆਪਣਾ ਹੱਕ ਮੰਗਣ ਵਾਲਿਆਂ ਨੂੰ ਡੰਡੇ ਦੇ ਜ਼ੋਰ 'ਤੇ ਕੁਚਲਣਾ ਚਾਹੁੰਦੀ ਹੈ। ਜਿਸ ਦਾ ਪੰਜਾਬ ਦੇ ਸੰਘਰਸ਼ੀ ਲੋਕ ਮੂੰਹ ਤੋੜ ਜਵਾਬ ਦੇਣਗੇ।