ਅੰਮ੍ਰਿਤਸਰ: ਸ਼ਹਿਰ ਵਿੱਚ ਕਈਆਂ ਗਲੀਆਂ ਵਿੱਚ ਪਾਰਕਾਂ ਨਾ ਹੋਣ ਕਰ ਕੇ ਜਿੱਥੇ ਕਈ ਪੜ੍ਹੇ ਲਿਖੇ ਲੋਕਾਂ ਵਲੋਂ ਆਪਣੇ ਘਰਾਂ ਦੀ ਛੱਤ ਤੇ ਹੀ ਬਗੀਚਾ ਲਾ ਆਪਣੀ ਸਿਹਤ ਨੂੰ ਤਰੋ ਤਾਜ਼ਾ ਰੱਖ ਰਹੇ ਹਨ, ਉਥੇ ਹੀ ਛੇਹਰਟਾ ’ਚ ਰਹਿਣ ਵਾਲੇ ਇੱਕ ਪਰਿਵਾਰ ਵਲੋਂ ਘਰ ਦੀ ਛੱਤ ’ਤੇ ਬਗੀਚੇ ਦਾ ਨਿਰਮਾਣ ਕੀਤਾ ਗਿਆ ਹੈ, ਜੋ ਕਿ ਕਾਫੀ ਖਿੱਚ ਦੀ ਕੇਂਦਰ ਬਣਿਆ ਹੋਇਆ ਹੈ।
ਇਸ ਮੌਕੇ ਬਗੀਚਾ ਲਗਾਉਣ ਵਾਲੀ ਜੈਸਮੀਨ ਕੌਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਇਸ ਦੀ ਲੰਬਾਈ 25 ਫੁੱਟ ਹੈ, ਇਸ ਵਿਚ 200 ਦੇ ਕਰੀਬ ਫੁੱਲ ਲਗੇ ਹਨ ਤੇ ਵੱਖ ਵੱਖ ਤਰਾਂ ਦੀਆਂ ਸਬਜ਼ੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਬਿਨਾ ਕਿਸੇ ਸਪਰੇ ਤੋਂ ਬੈਗਨ ਟਮਾਟਰ ਮਿਰਚਾਂ ਤੇ ਹੋਰ ਕਈ ਬੂਟੇ ਉਗਾਏ ਗਏ ਹਨ। ਇਸ ਬਗੀਚੇ ਨੂੰ ਤਿਆਰ ਕਰਨ ਵਿਚ 70,80 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਸਾਰੇ ਪਰਿਵਾਰ ਵਾਲੇ ਸਵੇਰੇ ਸ਼ਾਮ ਨੂੰ ਇਸ ਪਾਰਕ ’ਚ ਯੋਗਾ ਕਰਦੇ ਹਨ।
ਉਨ੍ਹਾਂ ਇਸ ਬਗੀਚੇ ਦੇ ਫ਼ਾਇਦੇ ਗਿਣਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅੱਜ ਕਲ ਕੋਰੋਨਾ ਮਹਾਮਾਰੀ ਫੈਲ ਰਹੀ ਹੈ ਤੇ ਲੋਕਾਂ ਦੀਆਂ ਮੌਤ ਦਰ ਵੀ ਵੱਧ ਰਹੀ ਹੈ ਅਤੇ ਕੋਰੋਨਾ ਦੇ ਚੱਲਦਿਆਂ ਆਕਸੀਜਨ ਦੀ ਕਮੀ ਹੋ ਗਈ ਹੈ। ਸੋ, ਸਾਨੂੰ ਸਾਰਿਆਂ ਨੂੰ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੇ ਘਰਾਂ ਵਿੱਚ ਫੁੱਲ ਬੂਟੇ ਉਗਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਕੀ ਸਿੱਧੂ, ਰੰਧਾਵਾ, ਚੰਨੀ ਮੁੱਖ ਮੰਤਰੀ ਖ਼ਿਲਾਫ਼ ਖੜ੍ਹਾ ਕਰ ਰਹੇ ਹਨ ਨਵਾਂ ਧੜਾ !