ਅੰਮ੍ਰਿਤਸਰ: ਅਜਾਨਾਲਾ ਦੇ ਥਾਣਾ ਰਾਮਦਾਸ ਅਧੀਨ ਪੈਂਦੀ ਬੀ.ਓ.ਪੀ ਛੰਨਾ ਤੋਂ ਬੀ.ਐਸ.ਐਫ 73 ਬਟਾਲੀਅਨ ਦੇ ਜਵਾਨਾਂ ਨੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਰਾਵੀ ਦਰਿਆ 'ਚ ਇੱਕ ਬੋਤਲ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਤੈਰਦੀ ਆ ਰਹੀ ਸੀ, ਜਿਸ ਨੂੰ ਬੀ.ਐਸ.ਐਫ ਵਲੋਂ ਕਬਜੇ 'ਚ ਲੈ ਲਿਆ ਗਿਆ। ਜਦੋਂ ਬੀ.ਐਸ.ਐਫ ਵਲੋਂ ਉਕਤ ਬੋਤਲ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ, ਉਸ 'ਚ ਹੈਰੋਇਨ ਸੀ। ਬੀ.ਐਸ.ਐਫ ਅੀਧਕਾਰੀਆਂ ਅਤੇ ਏਜੰਸੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਫ਼ਸਲਾਂ ਨੂੰ ਅੱਗ ਤੋਂ ਬਚਾਉਣਗੀਆਂ ਕਿਸਾਨਾਂ ਦੀਆਂ ਫਾਇਰ ਬ੍ਰਿਗੇਡ ਗੱਡੀਆਂ