ਅੰਮ੍ਰਿਤਸਰ: BSF ਦੇ ਜਵਾਨਾਂ ਨੇ ਭਾਰਤ ਪਾਕਿ ਸਰਹੱਦ (India Pakistan border) ਤੋਂ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਅਜਨਾਲਾ (Ajnala) ਅਧੀਨ ਆਉਂਦੀ ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਬੀਐਸਐਫ ਦੀ 183 ਬਟਾਲੀਨ (183 Battalion of BSF) ਦੀ ਬੀਓਪੀ ਪੁਰਾਣੀ ਸੁੰਦਰਗੜ੍ਹ (BOP Old Sundargarh) ਵਿਖੇ ਬੀਐਸਐਫ ਦੇ ਜਵਾਨਾਂ ਨੂੰ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ।
ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਡਰੋਨ 'ਤੇ ਫਾਇਰਿੰਗ ਕੀਤੀ ਅਤੇ ਡਰੋਨ ਫੇਰ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ‘ਤੇ ਪੁਲਿਸ ਦਾ ਵੱਡਾ ਐਕਸ਼ਨ
ਇਸ ਤੋਂ ਬਾਅਦ ਦਿਨ ਚੜਦੇ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਲਗਾਤਾਰ ਇਲਾਕੇ ਦੀ ਸਰਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਬੀਐਸਐਫ ਦੇ ਜਵਾਨਾਂ ਵੱਲੋਂ ਚਾਰ ਪੈਕੇਟ ਹੈਰੋਇਨ ਬਰਾਮਦ (Four packets of heroin recovered) ਕੀਤੀ ਹੈ। ਜਿਸਦਾ ਵਜ਼ਨ ਕਰੀਬ 3.6 ਕਿਲੋ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸਦੀ ਕੀਮਤ ਕਰੀਬ 1.85 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਫਿਲਹਾਲ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਅਤੇ ਬੀਐਸਐਫ (BSF) ਦੇ ਜਵਾਨਾਂ ਵੱਲੋਂ ਆਸਪਾਸ ਦੇ ਇਲਾਕੇ ਦੀ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਕਿ ਕਿਤੇ ਇਸ ਡਰੋਨ ਦੇ ਰਾਹੀਂ ਹੋਰ ਵੀ ਕੋਈ ਹਥਿਆਰ ਤਾਂ ਨਹੀਂ ਆਏ।
ਇਹ ਵੀ ਪੜ੍ਹੋ: ਹੈਰੋਇਨ ਸਮੇਤ ਤਸਕਰ ਕਾਬੂ