ਅੰਮ੍ਰਿਤਸਰ: ਨਾਪਾਕ ਮਨਸੂਬਿਆਂ ਨੂੰ ਪੰਜਾਬ ਵਿੱਚ ਅੰਜਾਮ ਦੇਣ ਲਈ ਸਰਹੱਦ ਪਾਰ ਬੈਠੇ ਦੁਸ਼ਮਣ ਅਕਸਰ ਕੋਝੀਆਂ ਚਾਲਾਂ ਚਲਦੇ ਰਹਿੰਦੇ ਹਨ ਪਰ ਹਰ ਵਾਰ ਪੰਜਾਬ ਪੁਲਿਸ ਅਤੇ ਬਾਰਡਰ ਸਿਕਿਓਰਿਟੀ ਫੋਰਸ ਦੀ ਚੌਕਸੀ ਕਾਰਣ ਮਨੂਸਬਿਆਂ ਉੱਤੇ ਪਾਣੀ ਫਿਰ ਜਾਂਦਾ ਹੈ। ਇਸ ਵਾਰ ਵੀ ਅਜਿਹਾ ਹੀ ਕੁੱਝ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਹਾਵਾ ਵਿੱਚ ਵਾਪਰਿਆ। ਦਰਅਸਲ ਬੀਐੱਸਐਫ ਅਤੇ ਅੰਮ੍ਰਿਤਸਰ ਪੁਲਿਸ ਨੇ ਡਰੋਨ ਦੀ ਤਲਾਸ਼ ਵਿੱਚ ਇੱਕ ਸਰਚ ਆਪ੍ਰੇਸ਼ਨ ਚਲਾਇਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਪਿੰਡ ਮਹਾਵਾ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਹੋਇਆ। ਇਸ ਸਬੰਧੀ ਬੀਐੱਸਐੱਫ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕੀਤੀ।
'23 ਸਤੰਬਰ ਨੂੰ, ਅਸੀਂ ਅੰਮ੍ਰਿਤਸਰ ਦੇ ਮਹਾਵਾ ਪਿੰਡ ਨੇੜੇ ਇੱਕ ਸ਼ੱਕੀ ਡਰੋਨ ਦੀ ਆਵਾਜਾਈ ਨੂੰ ਰੋਕਿਆ। ਸਾਡੇ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਮਹਾਵਾ ਦੇ ਬਾਹਰਵਾਰ ਝੋਨੇ ਦੇ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ (ਮਾਡਲ: DJI Mavic 3 ਕਲਾਸਿਕ, ਚੀਨ ਵਿੱਚ ਬਣਿਆ)। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨਾਲ ਇੱਕ ਹੋਰ ਪਾਕਿਸਤਾਨੀ ਡਰੋਨ ਵੀ ਬਰਾਮਦ,'। ਬੀ.ਐੱਸ.ਐੱਫ
-
𝐏𝐚𝐤𝐢𝐬𝐭𝐚𝐧𝐢 𝐃𝐫𝐨𝐧𝐞 𝐑𝐞𝐜𝐨𝐯𝐞𝐫𝐞𝐝
— BSF PUNJAB FRONTIER (@BSF_Punjab) September 25, 2023 " class="align-text-top noRightClick twitterSection" data="
After intercepting a drone movement, @BSF_Punjab & @PunjabPoliceInd recovered a #Pakistani drone (DJI Mavic 3 Classic) from a paddy field, in a joint search operation in Village-Mahawa, District - Amritsar, #Punjab.#AlertBSF pic.twitter.com/ht5qrtjldq
">𝐏𝐚𝐤𝐢𝐬𝐭𝐚𝐧𝐢 𝐃𝐫𝐨𝐧𝐞 𝐑𝐞𝐜𝐨𝐯𝐞𝐫𝐞𝐝
— BSF PUNJAB FRONTIER (@BSF_Punjab) September 25, 2023
After intercepting a drone movement, @BSF_Punjab & @PunjabPoliceInd recovered a #Pakistani drone (DJI Mavic 3 Classic) from a paddy field, in a joint search operation in Village-Mahawa, District - Amritsar, #Punjab.#AlertBSF pic.twitter.com/ht5qrtjldq𝐏𝐚𝐤𝐢𝐬𝐭𝐚𝐧𝐢 𝐃𝐫𝐨𝐧𝐞 𝐑𝐞𝐜𝐨𝐯𝐞𝐫𝐞𝐝
— BSF PUNJAB FRONTIER (@BSF_Punjab) September 25, 2023
After intercepting a drone movement, @BSF_Punjab & @PunjabPoliceInd recovered a #Pakistani drone (DJI Mavic 3 Classic) from a paddy field, in a joint search operation in Village-Mahawa, District - Amritsar, #Punjab.#AlertBSF pic.twitter.com/ht5qrtjldq
ਚੀਨ ਵਿੱਚ ਬਣਿਆ ਡਰੋਨ: ਬਾਰਡਰ ਸਿਕਿਓਰਿਟੀ ਫੋਰਸ ਵੱਲੋਂ ਜਨਤਕ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੇ ਪਿੰਡ ਮਹਾਵਾ ਨੇੜੇ ਇੱਕ ਸ਼ੱਕੀ ਡਰੋਨ ਦੀ ਹਰਕਤ ਵੇਖਣ ਨੂੰ ਮਿਲੀ। ਇਸ ਤੋਂ ਬਾਅਦ ਬੀਐੱਸਐੱਫ ਰੇਂਜਰਾਂ ਨੇ ਅੰਮ੍ਰਿਸਤਰ ਪੁਲਿਸ ਨਾਲ ਮਿਲ ਕੇ ਸਰਚ ਅਭਿਆਨ (Search campaign) ਚਲਾਇਆ ਤਾਂ ਖੇਤਾਂ ਵਿੱਚੋਂ ਇੱਕ ਕਵਾਡਕਾਰਪਟਰ ਡਰੋਨ ਬਰਾਮਦ ਹੋਇਆ। ਬੀਐੱਸਐੱਫ ਮੁਤਬਿਕ ਇਹ ਕਵਾਡਕਾਰਪਟਰ ਡਰੋਨ ਚੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਘੱਲਿਆ ਗਿਆ ਸੀ। ਡਰੋਨ ਦੀ ਵਾਧੂ ਜਾਂਚ ਲਈ ਫੋਰੈਂਸਿਕ ਕੋਲ ਭੇਜਿਆ ਗਿਆ।
- Constable Beaten His Wife: ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮ ਨੇ ਪਤਨੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
- Balkaur Singh Target Kangana Ranaut: ਸਿੱਧੂ ਮੂਸੇਵਾਲੇ ਦੇ ਪਿਤਾ ਦਾ ਅਦਾਕਾਰਾ ਕੰਗਨਾ ਰਣੌਤ 'ਤੇ ਤੰਜ, ਕਿਹਾ- ਕੰਗਨਾ ਦੇ ਫਿਰਕਾਪ੍ਰਸਤੀ ਪੈਦਾ ਕਰਨ ਵਾਲੇ ਬਿਆਨ
- Family On Road : ਖ਼ਬਰ ਦਾ ਅਸਰ ! ਸੜਕ ਕੰਢੇ ਧੀਆਂ ਨਾਲ ਰਹਿ ਰਹੇ ਪਰਿਵਾਰ ਦੀ ਸਮਾਜ ਸੇਵੀ ਸੰਸਥਾਵਾਂ ਨੇ ਫੜ੍ਹੀ ਬਾਂਹ, ਬਣੇਗਾ ਪੱਕਾ ਮਕਾਨ
ਪਿਛਲੇ ਮਹੀਨੇ ਵੀ ਡਰੋਨ ਬਰਾਮਦ: ਦੱਸ ਦਈਏ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾਂ ਵਿੱਚ ਦੋ ਵੱਖ-ਵੱਖ ਥਾਵਾਂ ਉੱਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ ਸਨ। ਇਹ ਡਰੋਨ 6 ਅਗਸਤ ਨੂੰ ਸਵੇਰੇ 10 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਰਾਮਦ ਹੋਏ ਸਨ। ਜਿੱਥੇ ਬੀਐੱਸਐਫ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨ ਖੁਰਦ ਨੇੜੇ ਇਲਾਕੇ 'ਚ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖਲ ਹੋਣ ਵਾਲੇ ਇੱਕ ਸ਼ੱਕੀ ਉਡਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਮੌਕੇ 'ਤੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਸ ਦੌਰਾਨ ਇੱਕ ਖੇਤ ਵਿੱਚੋਂ ਬੈਟਰੀ ਸਮੇਤ 01 ਡਰੋਨ ਬਰਾਮਦ ਕੀਤਾ।