ETV Bharat / state

ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਬਾਹਰ ਦੋ ਧਿਰਾਂ ’ਚ ਖੂਨੀ ਟਕਰਾਅ - ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਬਾਹਰ ਦੋ ਧਿਰਾਂ ’ਚ ਖੂਨੀ ਟਕਰਾਅ

ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਬਾਹਰ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ। ਇਸ ਝਗੜੇ ਨੂੰ ਲੈਕੇ ਇੱਕ ਧਿਰ ਨੇ ਕਿਹਾ ਕਿ ਕੁਝ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਉੱਪਰ ਹਮਲਾ ਕੀਤਾ ਗਿਆ ਹੈ। ਓਧਰ ਘਟਨਾ ਸਥਾਨ ਉੱਪਰ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਬਾਹਰ ਦੋ ਧਿਰਾਂ ’ਚ ਖੂਨੀ ਟਕਰਾਅ

author img

By

Published : May 21, 2022, 5:10 PM IST

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਲਾਜ਼ਾ ਨੇੜੇ ਖੂਨੀ ਟਕਰਾਅ ਹੋਇਆ ਹੈ। ਦੋ ਧਿਰਾਂ ਵਿੱਚ ਲੜਾਈ ਹੋਈ ਹੈ। ਇਸ ਝਗੜੇ ਨੂੰ ਲੈਕੇ ਇੱਕ ਧਿਰ ਦੇ ਲੋਕਾਂ ਨੇ ਕਿਹਾ ਕਿ ਉਹ ਹੋਟਲ ਚਲਾਉਂਦੇ ਹਨ ਅਤੇ ਉਨ੍ਹਾਂ ਉੱਪਰ ਦੋ-ਤਿੰਨ ਅਣਪਛਾਤੇ ਸਿੰਘਾਂ ਵੱਲੋਂ ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਸ਼ਖ਼ਸ ਦੇ ਭਰਾ ਨੇ ਦੱਸਿਆ ਕਿ ਉਹ ਹੋਟਲ ਦਾ ਕੰਮ ਕਰਦੇ ਹਨ ਅਤੇ ਕੁਝ ਸਿੰਘਾਂ ਵੱਲੋਂ ਉਸਦੇ ਭਰਾ ਉੱਪਰ ਹਮਲਾ ਕਰ ਦਿੱਤਾ। ਉਸਨੇ ਦੱਸਿਆ ਕਿ ਤਲਵਾਰਾਂ ਨਾਲ ਉਸ ਉਪਰ ਹਮਲਾ ਕੀਤਾ ਗਿਆ ਜਿਸ ਵਿੱਚ ਜ਼ਖ਼ਮੀ ਹੋ ਗਿਆ।

ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੇੜੇ ਦੋ ਧਿਰਾਂ ’ਚ ਖੂਨੀ ਟਕਰਾਅ

ਉਸਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਸਨੂੰ ਜਾਣਕਾਰੀ ਦਿੱਤੀ ਤਾਂ ਉਹ ਘਟਨਾ ਸਥਾਨ ਉੱਪਰ ਪਹੁੰਚਿਆ ਅਤੇ ਹਮਲਾਵਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਸਦੀ ਗੱਲ ਸੁਣਨ ਦੀ ਬਜਾਇ ਉਸ ਉੱਪਰ ਵੀ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ।

ਓਧਰ ਇਸ ਘਟਨਾ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਬਾਹਰ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ। ਉਨ੍ਹਾਂ ਇਹ ਝਗੜਾ ਆਪਸੀ ਕਿਸੇ ਰੰਜ਼ਿਸ਼ ਦਾ ਦੱਸਿਆ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੀ ਪੰਜਾਬ 'ਚ ਕਾਂਗਰਸ ਖਾਤਮੇ ਵੱਲ ? ਕੀ ਆਪਣਿਆਂ ਵੱਲੋਂ ਪੁੱਟੇ ਟੋਏ 'ਚ ਡਿੱਗੀ ਕਾਂਗਰਸ ? ਵੇਖੋ ਖਾਸ ਰਿਪੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.