ਅੰਮ੍ਰਿਤਸਰ: ਹਰ ਰੋਜ਼ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਇਆ ਹੈ। ਮਾਮਲਾ ਅਰਾਧਿਆ ਇੰਸਟੀਚਿਊਟ (Aradhya Institute) ਦਾ ਹੈ। ਜਿਥੇ ਦੁਪਿਹਰ ਦੋ ਗੁਟਾਂ ਵਿਚਾਲੇ ਝੜਪ ਹੋ ਗਈ। ਝੜਪ ਦੇ ਵਿਚ ਗੋਲੀਆਂ (Bullet) ਅਤੇ ਤਲਵਾਰਾਂ (Swords) ਵੀ ਚੱਲੀਆਂ।
ਇਸ ਮਾਮਲੇ ਵਿਚ ਚਸ਼ਮਦੀਦ ਦੇ ਦੱਸਣ ਅਨੁਸਾਰ ਦੋ ਗੁਟਾਂ ਵਿਚ ਹੋਏ ਝਗੜੇ ਵਿਚ ਤਿੰਨ ਤੋਂ ਚਾਰ ਗੋਲੀਆਂ (Bullet) ਚਲੀਆਂ ਹਨ। ਜਿਸ ਦੇ ਚਲਦੇ ਇਕ ਨੋਜਵਾਨ ਦੇ ਲੱਤ ਵਿਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ (hospital) ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ:- UP assembly election: ਅਖਿਲੇਸ਼ ਦੀ ਸਰਕਾਰ ਆਈ ਤਾਂ ਮੁਖਤਾਰ ਅੰਸਾਰੀ ਜੇਲ੍ਹ ਵਿੱਚ ਨਹੀਂ ਰਹਿਣਗੇ: ਸ਼ਾਹ
ਤਹਾਨੂੰ ਦੱਸ ਦਈਏ ਕਿ ਇੱਕ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਸ਼ਰੇਆਮ ਗੋਲੀਆਂ (Bullet) ਚਲਾਈਆਂ ਜਾਂ ਰਹੀਆਂ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ। ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਦੇ ਅਨੁਸਾਰ ਮਾਮਲਾ ਫੀਸ ਦੇ ਪੈਸਿਆ ਦਾ ਦੱਸਿਆ ਜਾ ਰਿਹਾ ਹੈ। ਇਸ ਕਰਕੇ ਗੱਲ ਗੋਲੀਂ ਤਲਵਾਰਾਂ ਚੱਲਣ ਤੱਕ ਚਲੀ ਗਈ।
ਇਹ ਵੀ ਪੜ੍ਹੋ:- ਰਾਮ ਰਹੀਮ ਨੂੰ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ, ਫਰਲੋ ਤੋਂ ਬਾਅਦ ਮਿਲੀ ਜ਼ੈੱਡ ਪਲੱਸ ਸੁਰੱਖਿਆ
ਇਸ ਸੰਬਧੀ ਗੱਲਬਾਤ ਕਰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ (Police administration) ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- I&B ਮੰਤਰਾਲੇ ਨੇ SFJ ਨਾਲ ਸਬੰਧਤ ਸੋਸ਼ਲ ਮੀਡੀਆ ਖ਼ਾਤਿਆਂ ਨੂੰ ਬਲਾਕ ਕਰਨ ਦੇ ਦਿੱਤੇ ਹੁਕਮ