ETV Bharat / state

ਅੰਮ੍ਰਿਤਸਰ ਦੇ ਖੰਨਾ ਸਮਾਰਕ ਵਿੱਚ ਭਾਜਪਾ ਸਾਂਸਦ ਸ਼ਵੇਤ ਮਲਿਕ ਨੇ ਕੀਤੀ ਪ੍ਰੈੱਸ ਕਾਨਫਰੰਸ - ਭਾਜਪਾ ਸਾਂਸਦ ਸ਼ਵੇਤ ਮਲਿਕ

ਖੇਤੀ ਕਾਨੂੰਨ ਨੂੰ ਲੈ ਕੇ ਅਕਾਲੀ ਭਾਜਪਾ ਗਠਬੰਧਨ ਵਿੱਚ ਆਈ ਦਰਾਰ ਸਬੰਧੀ ਅੰਮ੍ਰਿਤਸਰ ਵਿਖੇ ਸ਼ਵੇਤ ਮਲਿਕ, ਸੁਰੇਸ਼ ਮਹਾਜਨ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਬੀਜੇਪੀ ਦਫ਼ਤਰ ਖੰਨਾ ਸਮਾਰਕ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਸ਼ਵੇਤ ਮਲਿਕ ਨੇ ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਫਾਇਦੇ ਦੱਸੇ ਤੇ ਕਾਂਗਰਸ ਤੇ ਆਪ ਉੱਤੇ ਨਿਸ਼ਾਨਾ ਸਾਧਿਆ।

ਫ਼ੋਟੋ
ਫ਼ੋਟੋ
author img

By

Published : Oct 1, 2020, 11:59 AM IST

ਅੰਮ੍ਰਿਤਸਰ: ਖੇਤੀ ਕਾਨੂੰਨ ਨੂੰ ਲੈ ਕੇ ਅਕਾਲੀ ਭਾਜਪਾ ਗਠਬੰਧਨ ਵਿੱਚ ਆਈ ਦਰਾਰ ਸਬੰਧੀ ਅੰਮ੍ਰਿਤਸਰ ਵਿਖੇ ਸ਼ਵੇਤ ਮਲਿਕ, ਸੁਰੇਸ਼ ਮਹਾਜਨ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਬੀਜੇਪੀ ਦਫ਼ਤਰ ਖੰਨਾ ਸਮਾਰਕ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਸ਼ਵੇਤ ਮਲਿਕ ਨੇ ਕਿਸਾਨਾਂ ਨੂੰ ਖੇਤੀ ਕਾਨੂੰਨ ਦੇ ਫਾਇਦੇ ਦੱਸੇ ਤੇ ਕਾਂਗਰਸ ਤੇ ਆਪ ਉੱਤੇ ਨਿਸ਼ਾਨਾ ਸਾਧਿਆ।

ਭਾਜਪਾ ਸਾਂਸਦ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਦਾ ਅਕਾਲੀ ਦਲ ਨਾਲ ਸੱਚਾ ਤੇ ਖੂਨ ਦਾ ਰਿਸ਼ਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਅਕਾਲੀ ਗਠਬੰਧਨ ਵਿੱਚ ਅਕਾਲੀ ਆਗੂਆਂ ਨੂੰ ਨੁਮਾਇੰਦਿਗੀ ਮਿਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਬਿਨੇਟ ਵਿੱਚ ਇਨ੍ਹਾਂ ਖੇਤੀ ਬਿੱਲਾਂ ਨੂੰ ਲਿਆਂਦਾ ਗਿਆ ਸੀ ਉਸ ਵੇਲੇ ਉਸ ਬੈਠਕ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਕਹਿ ਰਹੀ ਹੈ ਕਿ ਮੋਦੀ ਸਰਕਾਰ ਨੇ ਜਿਹੜੇ ਖੇਤੀ ਕਾਨੂੰਨ ਬਣਾਇਆ ਹੈ ਇਹ ਕਿਸਾਨ ਮਾਰੂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਆਖੀ ਸੀ ਜਿਸ ਨੂੰ ਅਜੇ ਤੱਕ ਕੈਪਟਨ ਨੇ ਮਾਫ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨੀ ਲਈ ਕੀ ਕੀਤਾ ਹੈ? ਉਨ੍ਹਾਂ ਕਿਹਾ ਕੈਪਟਨ ਸਰਕਾਰ ਦੱਸੇ ਕਿ ਉਨ੍ਹਾਂ ਦੀ ਕੀ ਉਪਲਬਧੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪ ਦੇ ਅਰਵਿੰਦ ਕੇਜਰੀਵਾਲ ਨੂੰ ਚੈਲੇਂਜ ਦਿੱਤਾ ਕਿ ਉਹ ਲਿਖਤੀ ਰੂਪ ਵਿੱਚ ਦਸਣ ਕਿ ਉਨ੍ਹਾਂ ਨੇ ਕਿਸਾਨੀ ਲਈ ਕੀਤਾ ਕੀ ਹੈ।

ਵੀਡੀਓ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਿਹੜਾ ਖੇਤੀ ਕਾਨੂੰਨ ਲਿਆਂਦਾ ਹੈ ਕਿਸਾਨਾਂ ਲਈ ਬਹੁਤ ਹੀ ਵਧਾਇਆ ਹੈ। ਇਸ ਕਾਨੂੰਨ ਨਾਲ ਵਿਚੋਲਾ/ ਆੜਤੀ ਖ਼ਤਮ ਹੋ ਜਾਵੇਗਾ ਤੇ ਕਿਸਾਨ ਵਿਚੋਲਿਆਂ ਦੇ ਚੁੰਗਲ ਚੋਂ ਅਜ਼ਾਦ ਹੋ ਜਾਣਗੇ। ਇਸ ਕਾਨੂੰਨ ਨਾਲ ਕਿਸਾਨ ਨੂੰ ਪੂਰੇ ਭਾਰਤ ਦੀ ਕਿਸੇ ਵੀ ਮੰਡੀ ਵਿੱਚ ਅਨਾਜ ਵੇਚਣ ਦੀ ਅਜ਼ਾਦੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਪੂਰਨ ਤੌਰ ਉੱਤੇ ਕਿਸਾਨ ਹਿਤੈਸ਼ੀ ਹੈ। ਪੰਜਾਬ ਦੀ ਸੂਬਾ ਸਰਕਾਰ ਜਾਣਬੁਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਲੋਕ ਸਭਾ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਮੰਡੀਆਂ ਪਹਿਲੇ ਵਾਂਗ ਹੀ ਸੁਚਾਰੂ ਰਹਿਣਗੀਆਂ। ਪਰ ਰਾਜਨੀਤਿਕ ਪਾਰਟੀਆਂ ਗਲਤ ਤਰੀਕੇ ਨਾਲ ਪ੍ਰਚਾਰ ਕਰ ਕੇ ਕਿਸਾਨਾ ਨੂੰ ਗੁਮਰਾਹ ਕਰ ਰਹੀਆਂ ਹਨ।

ਵੀਡੀਓ

ਇਹ ਵੀ ਪੜ੍ਹੋ:ਹਾਥਰਸ ਜਬਰ ਜਨਾਹ ਦੀ ਪੀੜਤਾ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਦੀਪ ਸਿੱਧੂ, ਬੁੱਧੀਜੀਵੀਆਂ ਨੇ ਕੱਢਿਆ ਕੈਂਡਲ ਮਾਰਚ

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.