ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ (Assembly elections) ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਜਿਸਦੇ ਚੱਲਦੇ ਹਰ ਪਾਰਟੀ ਭੱਬਾਂ ਭਾਰ ਹੋ ਰਹੀ ਹੈ। ਬੀਤੇ ਮਹੀਨਿਆਂ ਵਿੱਚ ਮੁੱਖ ਮੰਤਰੀ ਚੰਨੀ ਸਣੇ ਹੋਰ ਰਾਜਸੀ ਪਾਰਟੀਆਂ ਵੀ ਡੇਰਾ ਬਿਆਸ ਪੁੱਜ ਰਹੀਆਂ ਹਨ, ਇਸੇ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਦੋ ਹੋਰਨਾਂ ਸੀਨੀਅਰ ਭਾਜਪਾ ਆਗੂਆਂ ਦੇ ਵੱਲੋਂ ਡੇਰਾ ਬਿਆਸ ਪੁੱਜ ਕੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ, ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਅਤੇ ਕੇਂਦਰੀ ਮਹਾਂਸਚਿਵ ਤਰੁਣ ਚੁੱਘ 2.30 ਵਜੇ ਦੇ ਕਰੀਬ ਹਵਾਈ ਰਸਤੇ ਰਾਂਹੀ ਡੇਰਾ ਬਿਆਸ ਪੁੱਜੇ ਅਤੇ 1 ਘੰਟਾ ਡੇਰੇ ਬਿਆਸ ਵਿੱਚ ਰਹਿਣ ਦੌਰਾਨ ਉਨ੍ਹਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਦੇ ਲਗਾਏ ਇਲਜ਼ਾਮਾਂ ਤੋਂ ਬਾਅਦ ਭਖੀ ਸਿਆਸਤ, ਵਿਰੋਧੀਆਂ ਨੇ ਘੇਰੀ 'ਆਪ'
ਜਿਸ ਤੋਂ ਬਾਅਦ ਉਹ ਕਰੀਬ ਪੌਣੇ 4 ਵਜੇ ਹਵਾਈ ਮਾਰਗ ਰਾਂਹੀ ਵਾਪਿਸ ਰਵਾਨਾ ਹੋ ਗਏ। ਸਿਆਸੀ ਹਲਕਿਆਂ ਵਿੱਚ ਇਸ ਮੁਲਾਕਾਤ ਦੀ ਚਰਚਾ ਹੈ ਪਰ ਇੱਥੇ ਦੱਸਣਯੋਗ ਹੈ ਕਿ ਡੇਰਾ ਬਿਆਸ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾਂਦਾ।
ਇਸ ਤੋਂ ਪਹਿਲਾਂ ਬੀਤੀ 23 ਦਿਸੰਬਰ ਨੂੰ ਭਾਜਪਾ ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਜਰਨਲ ਸੈਕਟਰੀ ਰਾਜੇਸ਼ ਬਾਘਾ ਸਣੇ ਹੋਰ ਭਾਜਪਾ ਲੀਡਰ ਡੇਰਾ ਬਿਆਸ ਪੁੱਜੇ ਸਨ ਅਤੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰ ਆਸ਼ੀਰਵਾਦ ਪ੍ਰਾਪਤ ਕੀਤਾ ਸੀ।
ਬੀਤੇ ਸਾਲ 3 ਮਹੀਨੇ ਲਗਾਤਾਰ ਤਿੰਨ ਵਾਰ ਸੀਐਮ ਚੰਨੀ ਪੁੱਜੇ ਡੇਰਾ ਬਿਆਸ
ਬੀਤੇ ਸਾਲ ਤਿੰਨ ਮਹੀਨੇ ਲਗਾਤਾਰ 3 ਵਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਪਰਿਵਾਰ ਸਮੇਤ ਡੇਰਾ ਬਿਆਸ ਪੁੱਜੇ ਸਨ। ਉਥੇ ਹੀ ਗੱਲ ਜੇਕਰ ਕਾਂਗਰਸ ਦੀ ਕੀਤੀ ਜਾਵੇ ਤਾਂ 04 ਅਕਤੂਬਰ, 20 ਨਵੰਬਰ ਅਤੇ 21 ਦਸੰਬਰ 2021 ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੀ ਹਰ ਮਹੀਨੇ ਲਗਾਤਾਰ ਡੇਰਾ ਬਿਆਸ ਆਉਂਦੇ ਰਹੇ ਸਨ, ਜਿਸ ਵਿੱਚ ਇੱਕ ਵਾਰ ਉਹ ਪਾਰਟੀ ਲੀਡਰਸ਼ਿਪ ਤੋਂ ਬਿਨ੍ਹਾਂ ਆਪਣੀ ਪਤਨੀ ਨਾਲ ਵੀ ਡੇਰਾ ਬਿਆਸ ਆ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਜਾਂਦੀ ਰਹੀ ਹੈ।
ਇਹ ਵੀ ਪੜ੍ਹੋ: ਜੇ ਕੋਈ ਸਾਡਾ ਵਿਧਾਇਕ ਜਾਂ ਮੰਤਰੀ ਕਿਸੇ ਵਪਾਰੀ ਤੋਂ ਹਿੱਸਾ ਮੰਗੇਗਾ ਤਾਂ ਖ਼ਬਰ ਮਿਲਦੇ ਹੀ ਕਾਰਵਾਈ ਕਰਾਂਗੇ: ਕੇਜਰੀਵਾਲ