ਅੰਮ੍ਰਿਤਸਰ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜਤ ਸਿੰਘ ਦੇ ਗ੍ਰਹਿ ਵਿਖੇ ਰੱਖੀ ਗਈ ਪ੍ਰੈੈਸ ਕਾਨਫਰੰਸ ਵਿਚ ਕੰਵਰ ਚੜ੍ਹਤ ਸਿੰਘ ਨੇ ਮਜ਼ਬੂਤੀ ਨਾਲ ਕਿਹਾ ਕਿ ਫੈਡਰੇਸ਼ਨ ਦੀ ਆਜ਼ਾਦ ਹਸਤੀ ਕਾਇਮ ਰਹੇਗੀ ਅਤੇ ਕਿਸੇ ਦੀ ਪਿੱਛੇ ਨਹੀਂ ਲੱਗੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਫੈਡਰੇਸ਼ਨ ਨੂੰ ਪੰਜਾਬ ਵਿਚ ਨੌਜਵਾਨਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ, ਉਥੇ ਹੀ ਵਿਦੇਸ਼ਾਂ ਵਿਚ ਵੀ ਇਸ ਜਥੇਬੰਦੀ ਨੂੰ ਭਰਵਾਨ ਹੁੰਗਾਰਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਫੈਡਰੇਸ਼ਨ ਨੂੰ ਹਰ ਸਕੂਲ ਕਾਲਜ ਅਤੇ ਯੂਨੀਵਰਸਟੀ ਵਿੱਚ ਪੁਨਰ ਸਰਜਿਤ ਕਰ ਨੌਜਵਾਨਾਂ ਨੂੰ ਸਿੱਖੀ ਪ੍ਰਚਾਰ ਅਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਜਥੇਬੰਦ ਕੀਤਾ ਜਾਵੇਗਾ।
ਕੰਵਰ ਚੜ੍ਹਤ ਸਿੰਘ ਨੇ ਸਮੂਹ ਨੌਜਵਾਨ ਜਥੇਬੰਦੀਆਂ ਨੂੰ ਸਾਂਝੇ ਪਲੇਟਫਾਰਮ ਤੇ ਆ ਕੇ ਕੌਮ ਨੂੰ ਪਹਿਲ ਦਿੰਦਿਆਂ ਵਧੇਰੇ ਮਜ਼ਬੂਤੀ ਨਾਲ ਪੰਥ ਹਿੱਤ ਵਿਚ ਕਾਰਜ ਕਰਨ ਦਾ ਸੱਦਾ ਦਿੱਤਾ। ਉਨ੍ਹਾਂ 12 ਤਰੀਕ ਨੂੰ ਹੋਣ ਜਾ ਰਹੇ ਇਜਲਾਸ ਬਾਰੇ ਪ੍ਰੈਸ ਨੂੰ ਦੱਸਿਆ ਕਿ ਇਜਲਾਸ ਵਿਚ ਫੈਡਰੇਸ਼ਨ ਦੇ ਨੌਜਵਾਨ, ਪੰਥਕ ਬੁਲਾਰੇ ਅਤੇ ਪੁਰਾਏ ਫਡਰੇਸ਼ਨਿਸਟ ਪੰਜਾਬ ਅਤੇ ਸਿੱਖੀ ਨਾਲ ਸਬੰਧਿਤ ਮਸਲਿਆਂ ਤੇ ਵਿਚਾਰਾਂ ਕਰਨਗੇ ਅਤੇ ਕੌਮ ਦੇ ਨੌਜਵਾਨਾਂ ਨੂੰ ਯਤਨਸ਼ੀਲ ਹੋ ਕੇ ਪੰਥ ਹਿੱਤ ਵਿਚ ਕਾਰਜ ਕਰਨ ਲਈ ਪ੍ਰੇਰਣਗੇ।
ਇਜਲਾਸ ਦੀ ਸ਼ੁਰੂਆਤ ਬੀੜ ਸਾਹਿਬ ਦੇ ਗੇਟ ਤੋਂ ਇੱਕ ਮਾਰਚ ਦੇ ਰੂਪ ਵਿਚ ਹੋਵੇਗੀ। ਜਿਸ ਵਿਚ ਜੋਸ਼ੀਲੇ ਨੌਜਵਾਨ ਕੇਸਰੀ ਨਿਸ਼ਾਨ ਫੜ੍ਹ ਕੇ ਅਮ੍ਰਿਤ ਸੰਚਾਰ ਹਾਲ ਤੱਕ ਪਹੁੰਚਣਗੇ। ਉਨ੍ਹਾਂ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚਲਦੀ ਹੈ ਰਹੇਗੀ। ਕੌਮ ਦੇ ਸਮੂਹ ਨੌਜਵਾਨਾਂ ਨੂੰ ਫੈਡਰੇਸ਼ਨ ਦੇ ਜਨਰਲ ਇਜਲਾਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ਭਾਜਪਾ ਯੁਵਾ ਮੋਰਚਾ ਟ੍ਰੇਨਿੰਗ ਕੈਂਪ ਦਾ ਕੀਤਾ ਉਦਘਾਟਨ