ਅੰਮ੍ਰਿਤਸਰ: ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਲੰਬੇ ਸਮੇਂ ਤੋਂ "ਪਾਣੀ ਬਚਾਓ ਜੀਵਨ ਬਚਾਓ" ਮੁੱਦੇ ਨੂੰ ਲੈ ਕੇ ਵਿਸ਼ਵ ਬੈਂਕ ਵੱਲੋ ਲਗਾਏ ਜਾ ਰਹੇ ਪ੍ਰੋਜੈਕਟਾਂ ਅਤੇ ਵੱਡੀਆਂ (big announcement by farmers' organizations, now protest will be in front of the Pollution Control Board) ਫੈਕਟਰੀਆਂ ਕਾਰਨ ਗੰਧਲੇ ਹੋ ਰਹੇ ਪਾਣੀ ਨੂੰ ਬਚਾਉਣ ਲਈ ਰੋਸ ਵਿੰਢਿਆ ਹੋਇਆ ਹੈ।
11 ਜਨਵਰੀ ਤੋਂ ਵੱਡਾ ਧਰਨਾ: ਇਸ ਮੁੱਦੇ ਉੱਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਸੰਘਰਸ਼ (Protests will be held in front of the Pollution Control Board) ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ 26 ਨਵੰਬਰ ਤੋਂ ਜਥੇਬੰਦੀ ਵੱਲੋਂ ਸ਼ੁਰੂ ਕੀਤੇ ਪੰਜਾਬ ਪੱਧਰੀ ਅੰਦੋਲਨ ਦੇ ਦੌਰਾਨ ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਅਤੇ ਹੋਰ ਫੈਕਟਰੀਆਂ ਨਾਲ ਸਬੰਧਿਤ ਮਾਮਲਿਆਂ ਵਿਚ ਨਖਿੱਧ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਦਫਤਰਾਂ ਤੇ 11 ਜਨਵਰੀ ਨੂੰ ਸੂਬਾ (Kisan leader Sarwan Singh Pandher announced) ਪੱਧਰੀ ਪ੍ਰੋਗਰਾਮਾਂ ਤਹਿਤ ਵੱਡੇ ਧਰਨੇ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: 14 ਸਾਲਾਂ ਪ੍ਰਿੰਸ ਟ੍ਰਾਈਸਾਈਕਲ ਸਹਾਰੇ ਪਾਲ ਰਿਹੈ ਪਰਿਵਾਰ, ਪੜ੍ਹੋ ਕਿਹੋ ਜਿਹੇ ਨੇ ਘਰ ਦੇ ਹਾਲਾਤ
ਸਾਫ ਕਰਕੇ ਵਰਤਿਆ ਜਾਵੇ ਪਾਣੀ: ਜਥੇਬੰਦੀ ਦੇ ਆਗੂ ਨੇ ਕਿਹਾ ਕਿ ਜੋ ਫੈਕਟਰੀਆਂ ਕਾਰਨ ਦਰਿਆਵਾਂ ਅਤੇ ਜ਼ਮੀਨ ਹੇਠਲਾ ਪਾਣੀ ਗੰਦਾ ਹੋ ਰਿਹਾ ਹੈ। ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪਾਣੀ ਸੋਧ ਕੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਇਸਦੇ ਨਾਲ ਹੀ ਇਨ੍ਹਾਂ (Zeera liquor factory case) ਅਦਾਰਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਇਸ ਮਨੁੱਖਤਾ ਘਾਤੀ ਅਪਰਾਧ ਬਦਲੇ ਭਾਰੀ ਜ਼ੁਰਮਾਨੇ ਵਸੂਲੇ ਜਾਣ, ਪ੍ਰਦੂਸ਼ਣ ਰੋਕੂ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਜਾਵੇ ਅਤੇ ਸਹੀ ਕਾਰਗੁਜਾਰੀ ਨਾ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਮੌਕੇ ਤੇ ਬਰਖਾਸਤ ਵੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਜ਼ਮੀਨ ਹੇਠ ਲਿਜਾਣ ਦੀ ਪਾਲਿਸੀ ਬਣਾਈ ਜਾਵੇ ਅਤੇ ਫੰਡ ਰਾਖਵਾਂ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਡੀਸੀ ਦਫਤਰ ਮੋਰਚਾ ਅੱਜ 44ਵੇਂ ਦਿਨ ਅਤੇ ਟੋਲ ਪਲਾਜ਼ਿਆ ਦੇ ਮੋਰਚੇ 25ਵੇਂ ਦਿਨ ਵੀ ਜਾਰੀ ਹਨ। 15 ਜਨਵਰੀ ਨੂੰ ਮੋਰਚੇ ਸਮਾਪਤ ਕਰਨ ਦੀ ਗੱਲ ਉੱਤੇ ਉਨ੍ਹਾਂ ਦੱਸਿਆ ਕਿ ਅੰਦੋਲਨ ਰੂਪ ਬਦਲਦੇ ਹੁੰਦੇ ਹਨ ਤੇ ਮਸਲਿਆਂ ਦੇ ਹੱਲ ਤੱਕ ਕਦੀ ਸਮਾਪਤ ਨਹੀਂ ਹੁੰਦੇ। ਉਨਾਂ ਕਿਹਾ ਕਿ ਸਰਕਾਰ ਵੱਲੋਂ ਗੱਲਬਾਤ ਰਾਂਹੀ ਹੱਲ ਨਾ ਕਰਨ ਦੀ ਕੋਸ਼ਿਸ਼ ਸਰਕਾਰ ਵਿਚ ਬੈਠੇ ਸਿਆਸਤਦਾਨਾਂ ਦੇ ਅਨਾੜੀਪਨ ਦਾ ਸਬੂਤ ਹੈ ਅਤੇ ਆਉਣ ਵਾਲੇ ਸਮੇ ਵਿਚ (big announcement by farmers' organizations, now protest will be in front of the Pollution Control Board) ਅੰਦੋਲਨ ਵੱਖ ਵੱਖ ਐਕਸ਼ਨ ਪ੍ਰੋਗਰਾਮਾਂ ਦੇ ਰੂਪ ਵਿਚ ਅਗਰਸਰ ਰਹੇਗਾ। ਉਨ੍ਹਾਂ ਕਿਹਾ ਕਿ ਸਾਡੇ ਲਗਭਗ 2 ਮਹੀਨੇ ਦੇ ਸ਼ਾਂਤਮਈ ਪ੍ਰੋਗਰਾਮ ਤੋਂ ਬਾਅਦ ਅਗਰ ਹੋਰ ਐਕਸ਼ਨ ਪ੍ਰੋਗਰਾਮਾਂ ਤਹਿਤ ਅਗਰ ਆਮ ਜਨਤਾ ਨੂੰ ਕੋਈ ਮੁਸ਼ਕਿਲ ਆਓਂਦੀ ਹੈ ਤਾਂ ਇਸਦੀ ਜਿੰਮੇਵਾਰ ਸਰਕਾਰ ਹੈ ਅਤੇ ਲੋਕਾਂ ਨੂੰ ਸਰਕਾਰ ਕੋਲੋਂ ਜਵਾਬ ਪੁੱਛਣਾ ਚਾਹੀਦਾ।