ਅੰਮ੍ਰਿਤਸਰ: 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਦਿਨ-ਬ-ਦਿਨ ਭਖ਼ਦਾ ਹੀ ਜਾ ਰਿਹਾ ਹੈ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ 26 ਜੁਲਾਈ 2021 ਨੂੰ ਵੀ ਇਕ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੱਦੀ ਗਈ ਸੀ।
ਜਿਸ ਵਿੱਚ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵੀ ਆਪੱਤੀਜਨਕ ਸ਼ਬਦ ਬੋਲੇ ਗਏ ਸੀ। ਜਿਸ ਵਿਚ ਕਿ ਉਨ੍ਹਾਂ ਵੱਲੋਂ 'ਮਾਂਝੀ ਸਾਜ਼ੀ ਸਵਾਲ ਮੇਰੇ ਕੋਲੋਂ ਪੁੱਛਦਾ ' ਦੀ ਗੱਲ ਕਾਫੀ ਚਰਚਾ 'ਚ ਰਹੀ ਸੀ।
ਜਿਸ ਤੋਂ ਬਾਅਦ ਹਰਜਿੰਦਰ ਸਿੰਘ ਮਾਝੀ ਵੱਲੋਂ ਬੀਬੀ ਜਗੀਰ ਕੌਰ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ ਕਿ ਉਹ ਸਾਡੇ ਨਾਲ ਡਿਬੇਟ ਕਰੇ ਅਗਰ ਅਸੀਂ ਦੋਸ਼ੀ ਹੋਈ ਅਤੇ ਸਾਡੇ ਤੇ ਕਾਰਵਾਈ ਹੋਜੇ ਅਗਰ ਉਹ ਦੋਸ਼ੀ ਤਾਂ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ।
ਜਿਸ ਦੇ ਚਲਦੇ ਅੱਜ ਹਰਜਿੰਦਰ ਸਿੰਘ ਮਾਝੀ ਸੰਗਤ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਅਤੇ ਇੱਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ। ਜਿਸ ਵਿੱਚ ਮੰਗ ਕੀਤੀ ਕਿ ਉਹ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਖੁੱਲ੍ਹੀ ਡਿਬੇਟ ਕਰਨਾ ਚਾਹੁੰਦੇ ਹਨ।
ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾਂ ਵੀ ਉਹ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮਿਲੇ ਅਤੇ ਉਨ੍ਹਾਂ ਵੱਲੋਂ ਇਕ ਪੱਤਰ ਵੀ ਦਿੱਤਾ ਗਿਆ ਸੀ।
ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਦੇ ਹਸਤਾਖਰ ਵੀ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਮੁਆਫੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਧਾਰਮਿਕ ਜਥੇਬੰਦੀਆਂ ਦੀ ਨਲਾਇਕੀ ਦਾ ਕਾਰਨ ਹੈ ਕਿ ਅੱਜ ਸਿੰਧੂ ਬਾਰਡਰ ਦੇ ਉੱਤੇ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਸ ਦੀ ਜੜ੍ਹ ਇਨ੍ਹਾਂ ਤੋਂ ਹੀ ਸ਼ੁਰੂ ਹੁੰਦੀ ਹੈ।