ETV Bharat / state

ਜਦੋਂ ਤੱਕ ਗਾਇਬ ਹੋਏ 328 ਸਰੂਪਾਂ ਦਾ ਇਨਸਾਫ਼ ਨਹੀਂ ਮਿਲਦਾ, ਧਰਨਾ ਜਾਰੀ ਰਹੇਗਾ: ਭਾਈ ਬਲਦੇਵ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ, ਇਸ ਤਹਿਤ ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸੁਭਾਣਾ ਦੇ ਪ੍ਰਮੁੱਖ ਸੇਵਾਦਾਰ ਬਾਬਾ ਫੌਜਾ ਸਿੰਘ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।

author img

By

Published : Nov 4, 2020, 5:39 PM IST

Until justice is done, the dharna will continue: Bhai Baldev Singh
ਜਦੋਂ ਤੱਕ ਗਾਇਬ ਹੋਏ 328 ਸਰੂਪਾਂ ਦਾ ਇਨਸਾਫ਼ ਨਹੀਂ ਮਿਲਦਾ, ਧਰਨਾ ਜਾਰੀ ਰਹੇਗਾ :ਭਾਈ ਬਲਦੇਵ ਸਿੰਘ

ਅੰਮ੍ਰਿਤਸਰ: ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤਖ਼ਤ ਸਾਹਿਬ ਤੇ ਸਰੂਪਾਂ ਦੇ ਮਾਮਲੇ ਅਤੇ ਜੋ ਸਿੱਖ ਬੱਚਿਆਂ, ਬੀਬੀਆਂ,ਬਜ਼ੁਰਗਾਂ ਨਾਲ ਨਰੈਣੂ ਮਹੰਤ ਦੇ ਵਾਰਸਾਂ ਸ੍ਰੋਮਣੀ ਕਮੇਟੀ ਵਾਲਿਆਂ ਨੇ ਕੁੱਟਮਾਰ ਕੀਤੀ, ਉਨ੍ਹਾਂ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇੱਕ "ਪੰਥਕ ਹੋਕਾ" ਦਿੱਤਾ ਜਾ ਰਿਹਾ ਹੈ ਕਿ ਜੋ ਗੁਰੂ ਸਾਹਿਬ ਦੇ ਸਰੂਪ ਗਾਇਬ ਹੋਏ ਹਨ, ਉਨ੍ਹਾਂ ਬਾਰੇ ਪੁਲਿਸ ਦੋਸ਼ੀਆਂ ਖਿਲਾਫ਼ ਮਾਮਲੇ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ।

ਭਾਈ ਵਡਾਲਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ 'ਤੇ ਕਾਬਜ਼ ਨਰੈਣੂ ਦੀ ਉਲਾਦ ਬਾਦਲ ਪਰਿਵਾਰ ਦੋਸ਼ੀਆਂ ਦਾ ਨਾਮ ਜਨਤਕ ਕਰੇ। ਉਨ੍ਹਾਂ ਕਿਹਾ ਕਿ ਗੁਰੂ ਦੇ ਸਰੂਪ ਕਿੱਥੇ ਗਏ ? ਜਿਨ੍ਹਾਂ ਸਮਾਂ ਸਰੂਪਾਂ ਦੀ ਜਾਣਕਾਰੀ ਸੰਗਤਾਂ ਨੂੰ ਨਹੀਂ ਮਿਲਦੀ, ਉਨਾਂ ਸਮਾਂ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ। ਅਸੀਂ ਇਨਸਾਫ਼ ਲੈ ਕੇ ਹੀ ਧਰਨਾ ਚੁੱਕਾਂਗੇ।

ਇਸ ਮੌਕੇ ਗੁਰਦੁਆਰਾ ਅਕਾਲ ਬੁੰਗਾ ਸੁਭਾਣਾ ਦੇ ਪ੍ਰਮੁੱਖ ਸੇਵਾਦਾਰ ਬਾਬਾ ਫ਼ੌਜਾ ਸਿੰਘ ਨੇ ਕਿਹਾ ਕਿ ਸਰੂਪਾਂ ਅਤੇ ਹੋਰ ਅਨੇਕਾਂ ਪੰਥ ਵਿਰੋਧੀ ਕਾਰਵਾਈਆਂ ਕਰਕੇ ਸਾਰੀਆਂ ਹੀ ਸੰਗਤਾਂ ਦੇ ਮਨ ਵਿੱਚ ਦਰਦ ਹੈ। ਉਨ੍ਹਾਂ ਕਿਹਾ ਕਿ ਬਾਦਲ ਕੋਲ 2 ਫੋਰਸਾਂ ਹਨ, ਇੱਕ ਅਣਪਛਾਤੀ ਅਤੇ ਇੱਕ ਟਾਸਕ ਫੋਰਸ। ਟਾਸਕ ਫੋਰਸ ਦਾ ਮੁੱਖ ਕੰਮ ਤਾਂ ਇਹ ਸੀ ਕਿ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਨਾਲ ਸਹਿਯੋਗ ਕਰਨਾ, ਪਰ ਹੋ ਉੱਲਟ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਇਸ ਕਾਰਵਾਈ ਕਰਕੇ ਨਰੈਣੂ ਮਹੰਤ ਦੀ ਰੂਹ ਵੀ ਕੰਬਦੀ ਹੋਵੇਗੀ। ਬਾਬਾ ਫੌਜਾ ਸਿੰਘ ਨੇ ਕਿਹਾ ਕਿ ਟਾਸਕ ਫੋਰਸ ਨੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਕੁੱਟਿਆ, ਬੰਧਕ ਬਣਾਇਆ। ਉਨ੍ਹਾਂ ਕਿਹਾ ਸਿੱਖ ਪੰਥ ਨੇ ਬਾਦਲ ਪਰਿਵਾਰ ਨੂੰ ਕੁਰਸੀਆਂ, ਰਾਜਭਾਗ ਦਿੱਤਾ, ਪਰ ਹੁਣ ਆਪਣੀ ਜ਼ਮੀਰ ਜਗਾਉਣ ਦੀ ਲੋੜ ਹੈ, ਅਸੀਂ ਹਲੂਣਾ ਦੇਣ ਲਈ ਬੈਠੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.