ਅੰਮ੍ਰਿਤਸਰ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਵਲੋਂ ਪਿਛਲੇ ਦਿਨੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਚ ਅਖੰਡ ਪਾਠ ਰਖਾਏ ਗਏ ਸੀ ਜਿਹਨਾਂ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਹੀ ਪੰਜਾਂ ਤਖਤਾਂ 'ਤੇ ਸੰਗਤ ਦੇ ਓਟ ਆਸਰੇ ਨਾਲ ਅਖੰਡ ਪਾਠ ਕਰਵਾ ਕੇ ਅਰਦਾਸ ਕਰਵਾਵਾਂਗੇ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ।
ਭਾਈ ਅਮ੍ਰਿਤਪਾਲ ਸਿੰਘ ਦੀ ਸੰਗਤ ਨੂੰ ਅਪੀਲ: ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਚੜ੍ਹਦੀ ਕਲਾ ਵਿੱਚ ਹਨ ਉਹ ਸੰਗਤ ਨੂੰ ਵੀ ਅਪੀਲ ਕਰਦੇ ਹਨ ਸਾਰੀ ਸੰਗਤ ਚੜਦੀ ਕਲਾ ਵਿੱਚ ਰਹੇ 'ਖੰਡੇ ਬਾਟੇ ਦੀ ਪਾਹੁਲ' ਛਕੇ। ਉਹਨਾਂ ਵੱਲੋਂ ਜਿਹੜੇ ਕਾਰਜ ਵਿੱਢੇ ਗਏ ਸਨ ਉਹ ਪੂਰੇ ਕੀਤੇ ਜਾਣ, ਉਹ ਅੱਧ ਵਿੱਚ ਨਾ ਛੱਡੇ ਜਾਣ। ਉਹਨਾਂ ਕਿਹਾ ਕਿ ਬਾਬਾ ਰਾਮ ਸਿੰਘ ਵੱਲੋਂ ਦੋ ਵਹੀਰਾ ਪਹਿਲਾਂ ਕੱਢੀਆਂ ਗਈਆਂ ਸਨ ਫਿਲਹਾਲ ਹਜੇ ਕੋਈ ਹੋਰ ਵਹੀਰ ਨਹੀਂ ਕੱਢੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਂ ਤਖਤਾਂ 'ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ। ਚਾਹੇ ਉਹ ਨਵੇਂ ਬੰਦੀ ਸਿੰਘ ਹੋਣ ਜਾਂ ਫਿਰ ਉਹ ਪੁਰਾਣੇ ਬੰਦੀ ਸਿੰਘ ਹੋਣ,ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਰਦਾਸ ਕਰਵਾਈ ਜਾਵੇਗੀ।
- Law and order situation in Punjab: ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਤੋਂ ਘਬਰਾਇਆ ਵਪਾਰੀ ਵਰਗ, ਸਰਕਾਰ ਅੱਗੇ ਰੱਖੀ ਵੱਡੀ ਮੰਗ ?
- Diwali Not Celebrated In Bathinda's Villages : ਪੰਜ ਦਹਾਕਿਆਂ ਤੋਂ ਬਠਿੰਡਾ ਦੇ ਕਈ ਪਿੰਡਾਂ ਨੇ ਨਹੀਂ ਮਨਾਈ ਦਿਵਾਲੀ,ਕਾਰਨ ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ
- Stubble Burning Case: ਅਧਿਕਾਰੀਆਂ ਨੂੰ ਫੜ ਕੇ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ ਵਿੱਚ ਕਿਸਾਨਾਂ ਨੇ ਮੰਗੀ ਮੁਆਫ਼ੀ, CM ਮਾਨ ਦੇ ਹੁਕਮਾਂ 'ਤੇ ਪੁਲਿਸ ਨੇ ਕੀਤਾ ਪਰਚਾ
ਗੁਰੂ ਦੀ ਕਚਹਿਰੀ ਵਿੱਚੋਂ ਇਨਸਾਫ : ਉਹਨਾਂ ਕਿਹਾ ਕਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਨਾਲ ਪਿਆਰ ਕਰਨ ਵਾਲੀ ਸਾਰੀ ਸੰਗਤ ਭੋਗ ਮੌਕੇ ਪਹੁੰਚੀ ਤੇ ਉਹ ਵੀ ਪਰਿਵਾਰ ਪਹੁੰਚੇ ਹਨ ਜਿਹਨਾਂ ਦੇ ਬੱਚੇ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਉਹਨਾਂ ਕਿਹਾ ਕਿ ਅਸੀਂ ਗੁਰੂ ਦੀ ਕਚਹਿਰੀ ਵਿੱਚੋਂ ਇਨਸਾਫ ਮੰਗਾਂਗੇ ਉਹਨਾਂ ਦਾ ਓਟ ਆਸਰਾ ਲੈ ਕੇ ਇਸ ਤਰ੍ਹਾਂ ਹੀ ਅੱਗੇ ਵਧਾਂਗੇ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਤੇ ਸੰਗਤ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ। ਉਹਨਾਂ ਅੱਗੇ ਇਹ ਵੀ ਕਿਹਾ ਕਿ ਪਰਿਵਾਰ ਵੱਲੋਂ ਫਿਲਹਾਲ ਦੇ ਲਈ ਕੋਈ ਵਹੀਰ ਕੱਢਣ ਦਾ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਹੈ।