ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਸ਼ਨੀਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ, ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਰੂਬਰੂ ਹੁੰਦਿਆ ਕਿਹਾ ਕਿ ਅਸੀ ਅੱਜ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਨ ਵਾਲੀਆਂ ਸੰਗਤਾਂ ਨਾਲ ਨਤਮਸਤਕ ਹੋਣ ਲਈ ਪਹੁੰਚੇ ਹਾਂ। ਸਵੇਰੇ ਅੰਮ੍ਰਿਤ ਸੰਚਾਰ ਕਰਨ ਵਾਲੀਆ ਬੀਬੀਆਂ, ਭੈਣਾਂ, ਬੱਚਿਆ ਬਜ਼ੁਰਗਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੱਥਾ ਟੇਕਣਗੇ। ਦਰਅਸਲ, ਅੰਮ੍ਰਿਤਪਾਲ ਸਿੰਘ ਵੱਲੋਂ ਅੱਜ 30 ਤਰੀਕ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਵਾਉਣ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਸ਼ਨੀਵਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇਰ ਰਾਤ ਨਤਮਸਤਕ ਹੋਣ ਪਹੁੰਚੇ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਅੰਮ੍ਰਿਤ ਪਾਣ ਨਹੀਂ ਕਰਵਾਇਆ ਜਾ ਰਿਹਾ ਬਲਕਿ ਪੰਜ ਪਿਆਰੇ ਹੀ ਅੰਮ੍ਰਿਤ ਪਾਨ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹਨ, ਜੋ ਅੰਮ੍ਰਿਤ ਪਾਨ ਕਰਨਾ ਚਾਹੁੰਦੇ ਸਨ। ਉੱਥੇ ਹੀ ਇੱਕ ਵਾਰ ਫਿਰ ਤੋਂ ਉਨ੍ਹਾਂ ਵੱਲੋਂ ਕ੍ਰਿਸਚੀਅਨ ਭਾਈਚਾਰੇ 'ਤੇ ਬੋਲਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਘਰ ਵਾਪਸੀ ਨਹੀਂ ਕਰਵਾਈ ਜਾ ਰਹੀ ਬਲਕਿ ਉਨ੍ਹਾਂ ਨੂੰ ਇਨ੍ਹਾਂ ਦੇ ਝਾਂਸੇ ਜੋ ਦੂਰ ਕਰਵਾਇਆ ਜਾ ਰਿਹਾ ਹੈ। ਇਸ ਲਈ ਜਲਦ ਹੀ ਉਹ ਦਸਤਾਵੇਜ਼ ਲੈ ਕੇ ਵੀ ਇੱਕ ਪ੍ਰੈੱਸ ਵਾਰਤਾ ਕਰਨਗੇ।
ਉੱਥੇ ਹੀ ਕੈਨੇਡਾ ਵਿੱਚ ਘਟੀ ਘਟਨਾ ਨੂੰ ਲੈ ਕੇ ਅੰਮ੍ਰਿਤਪਾਲ ਵੱਲੋਂ ਕਿਹਾ ਗਿਆ ਕਿ ਨਾ ਤਾਂ ਕੈਨੇਡਾ ਦੇ ਵਿੱਚ ਖ਼ਾਲਿਸਤਾਨ ਮੰਗਣਾ ਕੋਈ ਜੁਰਮ ਨਹੀ ਹੈ ਅਤੇ ਨਾ ਹੀ ਭਾਰਤ ਵਿੱਚ ਰਹਿ ਕੇ ਇਸ ਨੂੰ ਮੰਗਣਾ ਜੁਰਮ ਹੈ। ਉਸ ਦੇ ਨਾਲ ਹੀ, ਉਨ੍ਹਾਂ ਨੇ ਗੁਰਪਤਵੰਤ ਸਿੰਘ ਪਨੂੰ ਜੋ ਕਿ ਹਮੇਸ਼ਾ ਹੀ ਖਾਲਿਸਤਾਨ ਦੀ ਗੱਲ ਕਰਦੇ ਹਨ ਉਨ੍ਹਾਂ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵੀ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਅਤੇ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡਾ ਸ੍ਰੋਮਣੀ ਕਮੇਟੀ ਨਾਲ ਟਕਰਾਅ ਦੀ ਕੋਈ ਮੰਸ਼ਾ ਨਹੀ ਹੈ। ਅਸੀ ਤਾਂ ਸਿੱਖ-ਮਰਿਆਦਾ ਦੇ ਸਿਧਾਂਤਾਂ 'ਤੇ ਚੱਲਣ ਵਾਲੇ ਰਾਹ 'ਤੇ ਚੱਲ ਰਹੇ ਹਾਂ। ਹੁਣ ਸ਼੍ਰੋਮਣੀ ਕਮੇਟੀ ਦਾ ਸਮਰਥਨ ਮਿਲਦਾ ਜਾ ਨਹੀ ਇਹ ਬਾਅਦ ਦੀ ਗੱਲ ਹੈ। ਅਜੇ ਤੇ ਸਿਰਫ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਪਹੁੰਚੇ ਹਾਂ। ਕੈਨੇਡਾ ਦੀ ਧਰਤੀ ਉਪਰ ਹੋਏ ਟਕਰਾ ਸੰਬਧੀ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਚਾਹੇ ਭਾਰਤ ਦਾ ਝੰਡਾ ਹੋਵੇ, ਭਾਵੇ ਖਾਲਿਸਤਾਨ ਦਾ ਦੋਵੇ, ਝੰਡੇ ਗੈਰ ਮੁਲਕੀ ਹਨ। ਫਿਰ ਭਾਰਤ ਦਾ ਝੰਡਾ ਲਹਿਰਾ ਕੇ ਸਿੱਖਾਂ ਨੂੰ ਕਿਉ ਵਰਗਲਾ ਰਹੇ ਹਨ। ਬਾਕੀ ਅਸੀਂ ਹਰ ਉਸ ਗੱਲ ਦਾ ਸਮਰਥਨ ਕਰਦੇ ਹਾਂ ਜੋ ਖਾਲੀਸਤਾਨ ਦੀ ਪੁਰਤੀ ਵਲ ਜਾਂਦੀ ਹੈ।
ਇਹ ਵੀ ਪੜ੍ਹੋ: ਸਰਕਾਰੀ ਹਸਪਤਾਲ ਵਿੱਚ ਸਿਹਤ ਮੰਤਰੀ ਪੰਜਾਬ ਨੇ ਕੀਤੀ ਅਚਨਚੇਤ ਚੈਕਿੰਗ