ਅੰਮ੍ਰਿਤਸਰ: ਪੁਲਿਸ ਥਾਣਾ ਮੋਹਕਮਪੁਰਾ ਦੇ ਖੇਤਰ ਅਮਰਕੋਟ ਵਿਖੇ ਤੇਜਧਾਰ ਹਥਿਆਰਾਂ ਨਾਲ ਲੈਸ ਨੋਜਵਾਨਾਂ ਵੱਲੋਂ ਘਰ 'ਚ ਦਾਖਲ ਹੋ ਕੇ ਹਮਲਾ ਕਰਕੇ ਚਾਚੇ ਭਤੀਜੇ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆ ਦੀ ਪਛਾਣ ਨਿਰਮਲ ਸਿੰਘ ਅਤੇ ਉਸਦੇ ਭਤੀਜੇ ਦੀ ਪਛਾਣ ਸਰਬਜੀਤ ਸਿੰਘ ਸੋਰਵ ਦੇ ਤੋਰ 'ਤੇ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਸਾਜਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਪਤੰਗ ਉਡਾਉਣ ਨੂੰ ਲੈਕੇ ਸੁੰਦਰ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਉਸਦੇ ਭਤੀਜੇ ਕਰਨ ਦੀ ਤਕਰਾਰ ਹੋਈ ਸੀ। ਸੋਮਵਾਰ ਦੀ ਰਾਤ ਉਸਦਾ ਭਤੀਜਾ ਬਜਾਰ ਗਿਆ ਸੀ ਸੁੰਦਰ ਨਗਰ ਦੇ ਰਹਿਣ ਵਾਲੇ ਸੋਨੂੰ, ਵੀਰੂ, ਬੱਬੀ ਅਤੇ ਜਤਿਨ ਵੱਲੋਂ ਹੰਸਲੀ ਵਾਲਾ ਗੁਰਦੁਆਰਾ ਨਜਦੀਕ ਕਰਨ ਨੂੰ ਰੋਕ ਕੇ ਉਸਦੀ ਕੁੱਟਮਾਰ ਕੀਤੀ ਜਾ ਰਹੀ ਸੀ। ਜਦ ਉਹ ਉਕਤ ਨੂੰ ਕੁੱਟਮਾਰ ਕਰਨ ਦਾ ਕਾਰਨ ਪੁੱਛਿਆ ਤਾ ਉਸ ਨਾਲ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ।
ਉਹ ਆਪਣੇ ਭਤੀਜੇ ਨੂੰ ਲੈਕੇ ਘਰ ਆ ਗਿਆ। ਰਾਤ 8 ਵਜੇ ਦੇ ਕਰੀਬ ਉਕਤ ਨੌਜਵਾਨ ਹਥਿਆਰਾਂ ਨਾਲ ਲੈਸ ਹੋਕੇ ਉਨ੍ਹਾਂ ਦੇ ਘਰ ਆਏ ਅਤੇ ਆਉਂਦਿਆ ਹੀ ਗਾਲੀ ਗਲੋਚ ਕਰਦੇ ਹੋਏ ਉਸ ਦੇ ਭਰਾ ਨਿਰਮਲ ਸਿੰਘ ਅਤੇ ਭਤੀਜੇ ਸਰਬਜੀਤ ਸਿੰਘ ਸੋਰਵ ਦੇ ਸਿਰ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਦੋਹਾਂ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜੋ: ਵਿਦੇਸ਼ ਮੰਤਰੀ ਨੇ ਜਸਟਿਨ ਟਰੂਡੋ ਨਾਲ ਆਪਸੀ ਸੰਬੰਧਾਂ ਦੀ ਗੁਣਵੱਤਾ ਵਧਾਉਣ ਲਈ ਕੀਤੀ ਮੁਲਾਕਾਤ
ਉਹ , ਉਸਦੀ ਭਾਬੀ ਗੁਰਮੀਤ ਕੌਰ ਅਤੇ ਭਰਾ ਜਗਤਾਰ ਸਿੰਘ ਛਡਵਾਉਣ ਲਈ ਆਏ ਤਾਂ ਹਮਲਾਵਰਾ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਨ ਤੋਂ ਬਾਅਦ ਧੱਮਕੀਆ ਦਿੰਦੇ ਹੋਏ ਫਰਾਰ ਹੋ ਗਏ।
ਇਸ ਸਬੰਧ ਵਿਚ ਜਦੋਂ ਜਾਂਚ ਅਧਿਕਾਰੀ ਏ.ਐਸ.ਆਈ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪੀੜਤ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ,ਬਾਕੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।