ਅੰਮ੍ਰਿਤਸਰ: ਅਕਸਰ ਜਿਥੇ ਭਾਰਤ ਤੋਂ ਜੱਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦਾ ਤਾਂ ਠੀਕ ਉਵੇਂ ਹੀ ਪਾਕਿਸਤਾਨ ਤੋਂ ਸ਼ਰਧਾਲੂਆਂ ਦਾ ਜੱਥਾ ਭਾਰਤ 'ਚ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦਾ ਹੈ। ਇਸ ਦੇ ਚੱਲਦਿਆਂ ਪਾਕਿਸਤਾਨ ਤੋਂ ਇੱਕ ਮੁਸਲਿਮ ਜੱਥਾ ਅਟਾਰੀ ਵਾਹਗਾ ਸਰਹੱਦ ਰਾਹੀ ਭਾਰਤ ਪੁੱਜਿਆ ਹੈ, ਜਿਸ 'ਚ 94 ਦੇ ਕਰੀਬ ਸ਼ਰਧਾਲੂ ਭਾਰਤ ਵਿਚਲੇ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਏ ਹਨ। Pakistani pilgrims arrived India
ਧਾਰਮਿਕ ਸਥਾਨਾਂ ਲਈ ਮਿਲਿਆ ਦਸ ਦਿਨ ਦਾ ਵੀਜ਼ਾ: ਇਹ ਜੱਥਾ ਪਾਕਿਸਤਾਨ ਤੋਂ ਭਾਰਤ ਦੇ ਦਿੱਲੀ ਸ਼ਹਿਰ ਵਿੱਚ ਹਜ਼ਰਤ ਖਵਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਮੇਲਾ ਮਨਾਉਣ ਦੇ ਲਈ ਆਇਆ ਹੈ। ਜਿਸ ਲਈ ਇਸ ਜੱਥੇ ਨੂੰ ਦਸ ਦਿਨ ਦਾ ਵੀਜ਼ਾ ਮਿਲਿਆ ਹੈ, ਜਿਸ ਵਿਚੋਂ ਦੋ ਦਿਨ ਆਉਣ ਅਤੇ ਜਾਣ 'ਚ ਨਿਕਲ ਜਾਣਗੇ ਜਦਕਿ ਅੱਠ ਦਿਨ ਉਨ੍ਹਾਂ ਵਲੋਂ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ। ਇਸ ਜੱਥੇ ਦੇ ਕਈ ਲੋਕ ਜੋ ਪਹਿਲੀ ਵਾਰ ਭਾਰਤ ਆਏ ਹਨ, ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਭਾਰਤ ਵਿੱਚ ਆਪਣੇ ਗੁਰਧਾਮਾਂ ਦੇ ਦਰਸ਼ਨ ਲਈ ਆਏ ਹਨ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਭਾਰਤ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ: ਇਸ ਜੱਥੇ ਦੀ ਅਗਵਾਈ ਮੁਹੰਮਦ ਮੁਜਾਹਿਦ ਕਰ ਰਹੇ ਹਨ, ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਨ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਪਾਕਿਸਤਨ ਦੇ ਕਰਾਚੀ, ਲਾਹੌਰ ਅਤੇ ਹੋਰ ਸੂਬਿਆਂ ਤੋਂ ਆਏ ਹਾਂ, ਸਾਨੂੰ ਭਾਰਤ ਆ ਕੇ ਬਹੁਤ ਖ਼ੁਸ਼ੀ ਮਿਲੀ ਹੈ। ਇੱਥੋਂ ਦੀ ਫੌਜ ਅਤੇ ਲੋਕਾਂ ਵੱਲੋ ਸਾਨੂੰ ਬਹੁਤ ਪਿਆਰ ਮਿਲਿਆ ਹੈ। ਅਸੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਰਾਹੀਂ ਦਿੱਲੀ ਦਰਗਾਹ ਹਜ਼ਰਤ ਖਵਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਮੇਲਾ ਮਨਾਉਣ ਲਈ ਜਾ ਰਹੇ ਹਾਂ, ਸਾਨੂੰ ਇੱਥੇ ਆਕੇ ਬਹੁਤ ਖ਼ੁਸ਼ੀ ਮਿਲੀ।
- CM Mann Open Debate Challenge: ਪੁਲਿਸ ਛਾਉਣੀ ਵਿੱਚ ਤਬਦੀਲ PAU ਲੁਧਿਆਣਾ, ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ, IG ਰੇਂਜ ਗੁਰਪ੍ਰੀਤ ਭੁੱਲਰ ਦੀ ਅਗਵਾਈ 'ਚ ਸੁਰੱਖਿਆ ਰਿਵਿਊ ਮੀਟਿੰਗ
- Husband Murdered his Wife: ਇਟਲੀ ਤੋਂ ਆਏ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ
- Manpreet Badal appeared Vigilance: ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ, ਗ੍ਰਿਫ਼ਤਾਰੀ ਮਗਰੋਂ ਮਿਲੀ ਜ਼ਮਾਨਤ, ਜਾਂਚ ਤੋਂ ਬਾਅਦ ਬੋਲੇ- ਸੀਬੀਆਈ ਨੂੰ ਸੌਂਪਿਆ ਜਾਵੇ ਮੇਰਾ ਕੇਸ
ਦੋਵੇਂ ਮੁਲਕਾਂ ਦੇ ਲੋਕ ਪਿਆਰ ਤੇ ਸ਼ਾਂਤੀ ਪਸੰਦ: ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਦੋਵੇਂ ਦੇਸ਼ਾਂ 'ਚ ਇਕੋਂ ਜਿਹਾ ਮੌਸਮ ਹੈ ਤੇ ਇੱਕ ਤਰ੍ਹਾਂ ਦੇ ਹੀ ਲੋਕ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਪਹਿਲਾਂ ਇੱਕ ਸੀ ਪਰ ਵਖ਼ਤ ਨੇ ਦੋਵਾਂ ਨੂੰ ਵੱਖ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਅਮਨ ਸ਼ਾਂਤੀ ਤੇ ਪਿਆਰ ਚਾਹੁੰਦੇ ਹਨ, ਕੋਈ ਨਹੀਂ ਚਾਹੁੰਦਾ ਕਿ ਦੋਵਾਂ ਮੁਲਕਾਂ 'ਚ ਨਫ਼ਤਰ ਪੈਦਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਵੀਜ਼ਾ ਪ੍ਰਣਾਲੀ ਨੂੰ ਅਸਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੋਵੇਂ ਦੇਸ਼ਾਂ ਦੇ ਲੋਕ ਅਸਾਨੀ ਨਾਲ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ।