ਬਾਬਾ ਬਕਾਲਾ: ਬੀਤੇ ਕੱਲ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬੇ ਬਾਬਾ ਬਕਾਲਾ ਸਾਹਿਬ ਵਿੱਚ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਵਿੱਚ ਅਸਫਲ (bank robbery attempt at baba bakala )ਰਹੇ ਚਾਰੇ ਮੁਲਜ਼ਮਾਂ (bank robbery attempt at baba bakala failed, four arrested) ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ। ਹਾਲਾਂਕਿ ਇਸ ਵਾਰਦਾਤ ਨੂੰ ਅਸਫਲ ਕਰਨ ਵਿਚ ਬੈਂਕ ਖ਼ਜਾਨਚੀ ਅਤੇ ਲੋਕਾਂ ਵਲੋਂ ਵਰਤੀ ਦਲੇਰੀ ਦੀਆਂ ਚਰਚਾਵਾਂ ਵਿੱਚ ਹਨ।
ਡੀਐਸ ਪੀ ਹਰਕ੍ਰਿਸ਼ਨ ਸਿੰਘ ਬਾਬਾ ਬਕਾਲਾ ਸਾਹਿਬ (baba bakala crime news) ਨੇ ਦੱਸਿਆ ਕਿ ਬੀਤੇ ਕੱਲ੍ਹ ਉਕਤ ਵਾਰਦਾਤ ਦੁਪਹਿਰ ਸਮੇਂ ਵਾਪਰੀ ਸੀ ਅਤੇ ਬੈਂਕ ਖ਼ਜਾਨਚੀ ਤੇ ਲੋਕਾਂ ਵਲੋਂ ਵਰਤੀ ਦਲੇਰੀ ਸਦਕਾ ਜਿੱਥੇ ਬੈਂਕ ਲੁੱਟਣ ਤੋਂ ਬਚਾ ਰਿਹਾ ਓਥੇ ਇਕ ਮੁਲਜ਼ਮ ਨੂੰ ਕਾਬੂ ਕਰਨ ਨਾਲ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ। ਡੀ ਐਸ ਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਵਲੋਂ ਪੰਜਾਬ ਨੈਸ਼ਨਲ ਬੈਂਕ ਬਾਬਾ ਬਕਾਲਾ ਸਾਹਿਬ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਚਾਰੇ ਮੁਲਜ਼ਮ ਗਿਰਫਤਾਰ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਤਿੰਨ ਪਿਸਤੌਲ, ਵਾਰਦਾਤ ਵਿੱਚ ਵਰਤੇ 2 ਮੋਟਰਸਾਈਕਲ ਤੋਂ ਇਲਾਵਾ ਵਾਰਦਾਤ ਉਪਰੰਤ ਖੋਹਿਆ ਗਿਆ ਇੱਕ ਹੋਰ ਮੋਟਰਸਾਈਕਲ ਨੂੰ ਵੀ ਬਰਾਮਦ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਇਕ ਇਸ ਵਿੱਚ ਇੱਕ ਮੁਲਜ਼ਮ ਵਿਰੁੱਧ ਇਸ ਤੋਂ ਪਹਿਲਾਂ 8 ਮੁਕਦਮੇ ਵੱਖ ਵੱਖ ਧਾਰਾਵਾਂ ਤਹਿਤ ਦਰਜ ਹਨ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਜਾਂਚ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਆਪ੍ਰੇਸ਼ਨ ਨੂੰ ਸਫਲ ਬਣਾਉਣ ਵਿੱਚ ਜਿੱਥੇ ਬਿਆਸ ਪੁਲਿਸ ਅਤੇ ਜੰਡਿਆਲਾ ਪੁਲਿਸ ਵਲੋਂ ਬੜੀ ਮੁਸਤੈਦੀ ਨਾਲ ਡਿਊਟੀ ਨਿਭਾਈ ਗਈ ਹੈ ਉੱਥੇ ਲੋਕਾਂ ਦਾ ਵੀ ਪੁਲਿਸ ਨੂੰ ਸਹਿਯੋਗ ਰਿਹਾ ਹੈ, ਜਿਸ ਲਈ ਉਹ ਇਨ੍ਹਾਂ ਲੋਕਾਂ ਦੇ ਧੰਨਵਾਦੀ ਹਨ।
ਇਹ ਵੀ ਪੜ੍ਹੋ:ਯੂਕਰੇਨ ਤੋਂ ਆਈ ਕੁੜੀ ਨੇ ਉੱਥੇ ਫਸੇ ਬੱਚਿਆਂ ਦੀ ਸੂਚੀ ਵੀ ਕੀਤੀ ਜਾਰੀ