ਅੰਮ੍ਰਿਤਸਰ:ਹਾਲ ਬਜਾਰ ਦੇ ਚੌਂਕ ਫ਼ਰੀਦ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਇਕ ਬੈਂਕ ਆਫ ਇੰਡੀਆ (Bank of India) ਵਿਚੋਂ ਲੋਕਾਂ ਨੇ ਧੂਆਂ ਨਿਕਲਦਾ ਵੇਖਿਆ ਅਤੇ ਉਨ੍ਹਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ।ਇਸ ਬਾਰੇ ਬੈਂਕ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚ ਗਏ।ਉਨ੍ਹਾਂ ਨੇ ਅੱਗ ਉਤੇ ਕਾਬੂ ਪਾ ਲਿਆ।
ਬੈਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ ਕਿਸੇ ਦਾ ਫੋਨ ਆਇਆ ਸੀ ਕਿ ਬੈਂਕ ਵਿਚ ਅੱਗ ਲੱਗ ਗਈ ਹੈ।ਇਸ ਮੌਕੇ ਦਮਕਲ ਵਿਭਾਗ (Fire department) ਦੀ ਟੀਮ ਨੇ ਅੱਗ ਉਤੇ ਕਾਬੂ ਪਾ ਲਿਆ।ਬੈਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਧੂੰਆ ਨਿਕਲਣਾ ਬੰਦ ਹੋ ਜਾਵੇਗਾ ਉਸ ਤੋਂ ਹੀ ਸਥਿਤੀ ਸਾਫ ਹੋਵੇਗੀ ਕਿੰਨਾ ਕੁ ਨੁਕਸਾਨ ਹੋਇਆ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਗੁਰਕੀਰਤ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਫਾਇਰ ਵਿਭਾਗ ਦਾ ਅੱਗ ਬੁਝਾਉ ਦਸਤਾ ਆ ਗਿਆ ਅਤੇ ਉਨ੍ਹਾਂ ਨੇ ਅੱਗ ਉਤੇ ਕਾਬੂ ਪਾ ਲਿਆ ਹੈ।