ਅੰਮ੍ਰਿਤਸਰ: ਪੰਜਾਬ 'ਚ ਪਿਛਲੇ ਦਿਨੀਂ ਕਈ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਜਿਸ 'ਚ ਮੁਹਾਲੀ ਇੰਟੈਲੀਜੈਂਸ ਦਫ਼ਤਰ 'ਤੇ ਬੰਬ ਧਮਾਕਾ ਜਿਹੀ ਘਟਨਾ ਵੀ ਸ਼ਾਮਲ ਹੈ। ਇਸ ਤੋਂ ਬਾਅਦ ਸੁਰੱਖਿਆ ਚੌਕਸੀ ਕਰਦਿਆਂ ਅੰਮ੍ਰਿਤਸਰ ਦੇ ਡੀ.ਸੀ ਹਰਪ੍ਰੀਤ ਸਿੰਘ ਸੂਦਨ ਵਲੋਂ ਹੁਕਮ ਜਾਰੀ ਕੀਤੇ ਗਏ ਹਨ।
ਡੀ.ਸੀ ਅੰਮ੍ਰਿਤਸਰ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਤੇ ਸੁਰੱਖਿਆ ਏਜੰਸੀਆਂ ਦੇ ਦਫ਼ਤਰਾਂ ਦੇ ਨਜ਼ਦੀਕ ਡਰੋਨ ਉਡਾਉਣ ਨੂੰ ਲੈਕੇ ਪਾਬੰਦੀ ਲਗਾਈ ਗਈ ਹੈ। ਡੀ.ਸੀ ਵਲੋਂ ਦਿੱਤੇ ਹੁਕਮਾਂ 'ਚ ਅੰਮ੍ਰਿਤਸਰ ਬਾਰਡਰ ਦੇ ਆਸ-ਪਾਸ 25 ਕਿਲੋਮੀਟਰ ਦੇ ਖੇਤਰ 'ਚ ਡਰੋਨ ਉਡਾਉੁਣ 'ਤੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਯਾਸੀਨ ਮਲਿਕ ਪਟਿਆਲਾ ਹਾਊਸ ਕੋਰਟ 'ਚ ਪੇਸ਼, ਸਜ਼ਾ ਦੀ ਮਿਆਦ 'ਤੇ ਫੈਸਲਾ ਸੁਰੱਖਿਅਤ
ਅੰਮ੍ਰਿਤਸਰ ਦੇ ਡੀ.ਸੀ ਦੇ ਹੁਕਮਾਂ ਅਨੁਸਾਰ ਫੌਜ,ਏਅਰਫੋਰਸ ਸਟੇਸ਼ਨ, ਬੀਐਸਐਫ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਦੇ ਦਫ਼ਤਰਾਂ ਨਜ਼ਦੀਕ ਇਹ ਪਾਬੰਦੀ ਪ੍ਰਸ਼ਾਸਨ ਵਲੋਂ ਲਗਾਈ ਗਈ ਹੈ।
ਡੀ.ਸੀ ਅੰਮ੍ਰਿਤਸਰ ਦਾ ਕਹਿਣਾ ਕਿ ਡਰੋਨ ਰਾਹੀ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਦੇ ਸ਼ੱਕ ਹੈ, ਜਿਸ ਦੇ ਚੱਲਦਿਆਂ ਇਹ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਵਲੋਂ 10 ਅਗਸਤ ਤੱਕ ਡਰੋਨ ਉਡਾਉਣ ਨੂੰ ਲੈਕੇ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਲਈ ਮਾਨ ਸਰਕਾਰ ਦਾ ਵੱਡਾ ਕਦਮ