ਅੰਮ੍ਰਿਤਸਰ: ਇਕ ਪਾਸੇ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਕਿਸਾਨ ਤਿੰਨ ਖੇਤੀ ਬਿੱਲਾਂ (Three farm bills) ਨੂੰ ਰੱਦ ਕਰਵਾਉਣ ਲਈ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ (Central Government) ਤੇ ਪੰਜਾਬ ਸਰਕਾਰ (Government of Punjab) ਨਾਲ ਮਿਲ ਕੇ ਆੜ੍ਹਤੀਆਂ ਦੇ ਜ਼ਰੀਏ ਕਿਸਾਨਾਂ ਨੂੰ ਅਜਿਹੇ ਫਾਰਮ ਭਰਵਾ ਰਹੇ ਹਨ। ਜਿਸ ਵਿੱਚ ਕਿਸਾਨਾਂ ਕੋਲੋਂ ਵੇਰਵਾ (Description of farming) ਲਿਆ ਜਾ ਰਿਹਾ ਹੈ ਕਿ ਕਿਸਾਨ ਕਿੰਨੇ ਸਮੇਂ ਤੋਂ ਖੇਤੀ ਕਰ ਰਹੇ ਹਨ ਅਤੇ ਕਿਹੜੀ ਕਿਹੜੀ ਖੇਤੀ ਕਿਸਾਨ ਕਰ ਰਹੇ ਹਨ।
ਇਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਸਿਰਸਾ(Baldev Singh Sirsa) ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਅਜਿਹੇ ਫਾਰਮ ਭਰ ਕੇ ਆੜ੍ਹਤੀਆਂ ਨੂੰ ਨਾ ਦੇਣ ਅਤੇ ਨਾਲ ਹੀ ਬਲਦੇਵ ਸਿੰਘ ਸਿਰਸਾ ਨੇ ਆੜ੍ਹਤੀਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਸਰਕਾਰ ਦੀਆਂ ਅਜਿਹੀਆਂ ਕੋਝੀਆਂ ਕੋਝੀਆਂ ਚਾਲਾਂ ਨੂੰ ਸਮਝਣ ਅਤੇ ਕਿਸੇ ਵੀ ਕਿਸਾਨ ਕੋਲੋਂ ਅਜਿਹੇ ਫਾਰਮ ਨਾ ਭਰਵਾਉਣ ਅੱਗੇ ਬਲਦੇਵ ਸਿੰਘ ਸਿਰਸਾ (Baldev Singh Sirsa) ਨੇ ਦੱਸਿਆ ਕਿ ਅਗਰ ਇੱਕ ਕਿਸਾਨ ਦੀ ਪੰਜ ਕਿੱਲੇ ਜ਼ਮੀਨ ਹੈ ਅਤੇ ਉਹ ਪੰਜ ਕਿੱਲੇ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਹੈ।
ਉਹ ਠੇਕੇ ਵਾਲੀ ਜ਼ਮੀਨ ਦਾ ਵੇਰਵਾ ਕਿਸ ਤਰ੍ਹਾਂ ਫਾਰਮਾਂ ਵਿੱਚ ਭਰ ਸਕਦਾ ਹੈ। ਇਸ ਲਈ ਸਰਕਾਰ ਨੂੰ ਪਹਿਲਾਂ ਇਸ ਦੀ ਤਕਸੀਮ ਕਰਨੀ ਚਾਹੀਦੀ ਹੈ ਨਹੀਂ ਤਾਂ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਦਾ ਵੇਰਵਾ ਲੈ ਕੇ ਉਨ੍ਹਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ। ਇਸ ਲਈ ਬਲਦੇਵ ਸਿੰਘ ਸਿਰਸਾ ਨੇ ਹਰੇਕ ਕਿਸਾਨ ਅਤੇ ਹਰੇਕ ਆੜ੍ਹਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹੇ ਫਾਰਮ ਨਾ ਭਰਨ ਅਤੇ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (United Farmers Front) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 27 ਸਤੰਬਰ ਨੂੰ ਹੋਣ ਵਾਲੇ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ। ਤਿਆਰੀ ਲਈ ਮੀਟਿੰਗਾਂ ਦੇਸ਼ ਭਰ ਵਿੱਚ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਕਿਸਾਨ ਦੀ ਸਿਆਸੀ ਲੀਡਰਾਂ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਤੋਂ ਇਲਾਵਾਂ ਕਿਸਾਨਾਂ ਨੇ ਸਿਆਸੀ ਲੀਡਰਾਂ ਨੂੰ ਮੰਗ ਰੱਖੀ ਕਿ ਕਿਸਾਨਾਂ 'ਤੇ ਕੇਸ ਬਣੇ ਹੋਏ ਹਨ ਉਹ ਵਾਪਸ ਲਏ ਜਾਣ।
ਇਹ ਵੀ ਪੜ੍ਹੋ:- ਕਿਸਾਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ ਛੋਟੇ ਕਿਸਾਨਾਂ...