ਅੰਮ੍ਰਿਤਸਰ: ਇੱਕ ਵਿਆਹੁਤਾ ਵੱਲੋਂ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ (Suicide) ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਪੀੜਤ ਨੂੰ ਨਾਜ਼ੁਕ ਹਾਲਾਤ ਵਿੱਚ ਇੱਕ ਨਿੱਜੀ ਹਸਪਤਾਲ (Private hospital) ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਪੀੜਤ ਔਰਤ ਜ਼ੇਰੇ ਇਲਾਜ ਹੈ। ਪੀੜਤ ਦਾ ਸੁਹਰਾ ਪਰਿਵਾਰ ਇਸ ਨੂੰ ਪੀੜਤ ਵੱਲੋਂ ਚੁੱਕਿਆ ਕਦਮ ਦੱਸ ਰਿਹਾ ਹੈ ਜਦ ਕਿ ਪੀੜਤ ਦੇ ਮਾਪਿਆ ਨੇ ਪੀੜਤ ਦੇ ਸੁਹਰਾ ਪਰਿਵਾਰ ‘ਤੇ ਜਬਰ ਪੀੜਤ ਨੂੰ ਜ਼ਹਿਰੀਲੀ ਚੀਜ਼ ਪਿਲਾਉਣ ਦੇ ਇਲਜ਼ਾਮ ਲਗਾਏ ਹਨ।
ਪੀੜਤ ਲੜਕੀ ਦੇ ਪਰਿਵਾਰ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਉਸ ਦਾ ਸੁਹਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਦਾ ਸੀ। ਜਿਸ ਤੋਂ ਬਾਅਦ ਹੁਣ ਨੌਬਤ ਇਹ ਆ ਗਈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਜ਼ਹਿਰੀਲੀ ਚੀਜ਼ ਪਿਆ ਕੇ ਉਸ ਨੂੰ ਹਸਪਤਾਲ (hospital) ਵਿਚ ਛੱਡ ਉੱਥੋਂ ਰਫੂਚੱਕਰ ਹੋ ਗਏ।
ਪੀੜਤ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਉੱਤੇ ਪੀੜਤ ਦਾ ਸੁਹਰਾ ਪਰਿਵਾਰ ਕਾਫ਼ੀ ਸਮੇਂ ਤੋਂ ਤਸ਼ੱਦਦ ਢਾਹ ਰਿਹਾ ਸੀ। ਜਿਸ ਦੇ ਖ਼ਿਲਾਫ਼ ਪੀੜਤ ਦੇ ਮਾਪਿਆ ਵੱਲੋਂ ਪੁਲਿਸ (POLICE) ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਪੁਲਿਸ (POLICE) ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ।
ਪੀੜਤ ਦੇ ਭਰਾ ਨੇ ਕਿਹਾ ਕਿ ਉਸ ਦੇ ਜੀਜੇ ਦੇ ਬਾਹਰ ਕਿਸੇ ਕੁੜੀ ਨਾਲ ਪ੍ਰੇਮ ਸਬੰਧ ਹਨ। ਜਿਸ ਦਾ ਉਸ ਦੀ ਪਤਨੀ ਨੂੰ ਪਤਾ ਚੱਲ ਗਿਆ। ਜਦੋਂ ਪਤਨੀ ਨੇ ਪਤੀ ਨੂੰ ਰੋਕਿਆ ਤਾਂ ਪਤੀ ਨੇ ਪਤਨੀ ਨਾਲ ਕੁੱਟਮਾਰ ਕੀਤੀ।
ਪੀੜਤ ਦੇ ਸੁਹਰੇ ਪਰਿਵਾਰ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਵੱਲੋਂ ਖੁਦ ਹੀ ਜ਼ਹਿਰੀਲੀ ਦਵਾਈ ਨਿਗਲੀ ਹੈ। ਜਿਸ ਤੋਂ ਬਾਅਦ ਉਸ ਦੀ ਹਾਲਾਤ ਖ਼ਰਾਬ ਹੋ ਗਈ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ (hospital) ਲਜਾਇਦਾ ਗਿਆ। ਗੁਆਂਢੀਆ ਦਾ ਕਹਿਣਾ ਹੈ ਕਿ ਜੋ ਵੀ ਪੀੜਤ ਦੇ ਪੇਕੇ ਪਰਿਵਾਰ ਉਸ ਦੇ ਸਹੁਰਾ ਪਰਿਵਾਰ ‘ਤੇ ਇਲਜ਼ਾਮ ਲਗਾ ਰਿਹਾ ਹੈ, ਉਹ ਸਰਾ ਸਰ ਗਲਤ ਤੇ ਬੇਬੁਨਿਆਦ ਹਨ।
ਉਧਰ ਜਾਂਚ ਅਫ਼ਸਰ ਨੇ ਕਿਹਾ ਕਿ ਪੀੜਤ ਦਾ ਬਿਆਨ ਦਰਜ ਕੀਤੇ ਜਾਣਗੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਹਾਲੇ ਪੀੜਤ ਦੀ ਹਾਲਾਤ ਗੰਭੀਰ ਹੋਣ ਕਰਕੇ ਬਿਆਨ ਦਰਜ ਨਹੀਂ ਕੀਤਾ ਗਏ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵਿੱਚ ਪਹਿਲਾਂ ਵੀ 2 ਵਾਰ ਝਗੜਾ ਹੋਇਆ ਹੈ। ਹਾਲਾਂਕਿ ਉਦੋਂ ਸਮਝੋਤਾ ਕਰਵਾ ਦਿੱਤਾ ਗਿਆ ਸੀ।