ਅੰਮ੍ਰਿਤਸਰ: ਜਦੋਂ ਵੀ ਅਸੀਂ ਰੇਲਵੇ ਸਟੇਸ਼ਨ 'ਤੇ ਜਾਂਦੇ ਹਾਂ ਤਾਂ ਹਰ ਪਾਸੇ ਸਾਨੂੰ ਚਹਿਲ-ਪਹਿਲ ਦੇਖਣ ਨੂੰ ਮਿਲ ਜਾਂਦੀ ਹੈ ਪਰ ਦੇਸ਼ ਦਾ ਇੱਕ ਰੇਲਵੇ ਸਟੇਸ਼ਨ ਅਜਿਹਾ ਹੈ ਜਿੱਥੇ ਕੋਈ ਵੀ ਦੁਕਾਨ ਅਤੇ ਚਹਿਲ-ਪਹਿਲ ਤੁਹਾਨੂੰ ਨਜ਼ਰ ਨਹੀਂ ਆਵੇਗੀ। ਅਸੀਂ ਭਾਰਤ ਦੇ ਸਭ ਤੋਂ ਆਖੀਰਲੇ ਸਟੇਸ਼ਨ ਅਟਾਰੀ ਰੇਲਵੇ ਸਟੇਸ਼ਨ ਦੀ ਗੱਲ ਕਰ ਰਹੇ ਹਾਂ। ਜਿੱਥੇ ਤੁਹਾਨੂੰ ਸਨਾਟੇ ਤੋਂ ਬਿਨ੍ਹਾਂ ਕੁਝ ਵੀ ਨਜ਼ਰ ਨਹੀਂ ਆਵੇਗਾ। ਕਰੋੜਾਂ ਦੀ ਲਾਗਤ ਨਾਲ ਬਣਿਆ ਇਹ ਰੇਲਵੇ ਸਟੇਸ਼ਨ ਅੱਜ ਸੁੰਨਾ ਪਿਆ ਹੈ ਕਿਉਂਕ ਇੱਥੋਂ ਕੋਈ ਵੀ ਰੇਲ ਗੱਡੀ ਹੁਣ ਨਹੀਂ ਚੱਲਦੀ। (Attari Railway Station)
ਕਿਉਂ ਸੁੰਨਾ ਹੋਇਆ ਅਟਾਰੀ ਰੇਲਵੇ ਸਟੇਸ਼ਨ: ਖਾਲੀ ਪਏ ਇਸ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਮਨ 'ਚ ਖਿਆਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖਿਰ ਇਸ ਰੇਲਵੇ ਸਟੇਸ਼ਨ ਦੀ ਰੌਣਕ (Attari Railway Station) ਨੂੰ ਕਿਸ ਦੀ ਨਜ਼ਰ ਲੱਗ ਗਈ। ਦੱਸ ਦੇਈਏ ਕਿ ਜਦੋਂ ਤੋਂ ਪੁਲਵਾਮਾ ਹਮਲਾ ਹੋਇਆ ਹੋਇਆ ਹੈ, ਉਸ ਸਮੇਂ ਤੋਂ ਇਸ ਰੇਲਵੇ ਸਟੇਸ਼ਨ ਦੀ ਰੌਣਕ ਗਾਇਬ ਹੋ ਗਈ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਲਈ ਇੱਕ ਸਮਝੌਤਾ ਰੇਲ ਗੱਡੀ ਵੀ ਚਲਾਈ ਗਈ ਸੀ ਤਾਂ ਜੋ ਪੰਜਾਬ ਅਤੇ ਭਾਰਤ ਦੇ ਲੋਕ ਪਾਕਿਸਤਾਨ 'ਚ ਗੁਰੂਧਾਮਾਂ ਦੇ ਦਰਸ਼ਨ ਆਰਾਮ ਨਾਲ ਕਰ ਸਕਣ ਅਤੇ ਪਾਕਿਸਤਾਨੀ ਭਾਰਤ ਆ ਕੇ ਇੱਥੋਂ ਦੇ ਗੁਰੂਧਾਮਾਂ ਦੇ ਦਰਸ਼ਨ ਕਰ ਸਕਣ ਪਰ ਭਾਰਤ ਅਤੇ ਪਾਕਿਸਤਾਨ 'ਚ ਆਈ ਦਰਾਰ ਕਾਰਨ ਇਸ ਰੇਲ ਗੱਡੀ ਨੂੰ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਹੁਣ ਅਟਾਰੀ ਰੇਲਵੇ ਸਟੇਸ਼ਨ ਤੋਂ ਕੋਈ ਵੀ ਗੱਡੀ ਪਾਕਿਸਤਾਨ ਲਾਹੌਰ ਨਹੀਂ ਜਾਂਦੀ ਅਤੇ ਨਾ ਹੀ ਕੋਈ ਟ੍ਰੇਨ ਲਾਹੌਰ ਤੋਂ ਪੰਜਾਬ ਆਉਂਦੀ ਹੈ।
ਇੱਥੋਂ ਕਿੰਨੀ ਦੂਰ ਹੈ ਪਾਕਿਸਤਾਨ: ਅਟਾਰੀ ਸਟੇਸ਼ਨ ਤੋਂ ਮਹਿਜ਼ ਦੋ ਕਿਲੋਮੀਟਰ ਦੂਰੀ 'ਤੇ ਵਾਘਾ ਰੇਲਵੇ ਸਟੇਸ਼ਨ ਪੈਂਦਾ ਹੈ, ਇਹ ਪਾਕਿਸਤਾਨ 'ਚ ਆਉਂਦਾ ਹੈ। ਇਸ ਰੇਲਵੇ ਸਟੇਸ਼ਨ ਤੋਂ ਸਿਰਫ਼ 28 ਕਿਲੋਮੀਟਰ ਦੂਰ ਲਾਹੌਰ ਪੈਂਦਾ ਹੈ। ਅਟਾਰੀ ਦੇ ਲੋਕਾਂ ਮੁਤਾਬਿਕ ਕਿਸੇ ਸਮੇਂ ਇਸ ਰੇਲਵੇ ਸਟੇਸ਼ਨ 'ਤੇ ਰੌਣਕਾਂ ਲੱਗੀਆਂ ਹੁੰਦੀਆਂ ਸਨ। ਇਸ ਥਾਂ ਤੋਂ ਹੀ ਲਾਹੌਰ ਨੂੰ ਟ੍ਰੇਨ ਜਾਂਦੀ ਸੀ ਜੋ ਕਿ ਸੋਮਵਾਰ ਅਤੇ ਵੀਰਵਾਰ ਨੂੰ ਜਾਇਆ ਕਰਦੀ ਸੀ ਪਰ ਅਫਸੋਸ ਹੁਣ ਇੱਥੇ ਪੂਰੀ ਤਰ੍ਹਾਂ ਉਜਾੜ ਪਿਆ ਹੋਇਆ ਹੈ। (Attari Railway Station).
- Langur Mela Amritsar: ਬੜਾ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਛੋਟੇ-ਛੋਟੇ ਬੱਚਿਆਂ ਨੇ ਧਾਰਨ ਕੀਤਾ ਰੂਪ, ਜਾਣੋ ਮਿਥਿਹਾਸ
- Ferozepur Swing Breakdown: ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ, ਝੂਲਾ ਟੁੱਟਣ ਨਾਲ ਦੋ ਬੱਚਿਆਂ ਦੀ ਗਈ ਜਾਨ, ਇੱਕ ਗੰਭੀਰ ਜ਼ਖ਼ਮੀ
- Muslim Families Making Effigies of Ravana : ਯੂਪੀ ਦਾ ਇਹ ਮੁਸਲਿਮ ਪਰਿਵਾਰ ਬਣਾ ਰਿਹਾ ਹੈ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ, ਪੜ੍ਹੋ ਕੀ ਕਹਿੰਦੇ ਨੇ ਕਾਰੀਗਰ...
ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ: ਇੱਥੇ ਵੱਸਦੇ ਲੋਕਾਂ ਨੇ ਆਪਣਾ ਦਰਦ ਜਾਹਿਰ ਕਰਦੇ ਹੋਏ ਬੋਲਿਆ ਕਿ ਪਹਿਲਾ ਜਦੋਂ ਅਟਾਰੀ ਤੋਂ ਲਾਹੌਰ ਨੂੰ ਸਿੱਧੀ ਟ੍ਰੇਨ ਚੱਲਦੀ ਸੀ ਤਾਂ ਸ਼ਰਧਾਲੂਆਂ ਨੂੰ ਗੁਰੂਧਾਮਾਂ ਦੇ ਦਰਸ਼ਨ ਕਰਨ 'ਚ ਕੋਈ ਦਿੱਕਤ ਨਹੀਂ ਆਉਂਦੀ ਸੀ ਪਰ ਹੁਣ ਜਦੋਂ ਵੀ ਸ਼ਰਧਾਲੂ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਨੇ ਤਾਂ ਉਨ੍ਹਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ। ਇੱਥੋਂ ਦੇ ਵਾਸੀਆਂ ਮੁਤਾਬਿਕ ਸਰਕਾਰਾਂ ਨੂੰ ਮੁੜ ਤੋਂ ਇਸ ਰੇਲਵੇ ਸਟੇਸ਼ਨ ਦੀ ਸਾਰ ਲੈਣੀ ਚਾਹੀਦੀ ਹੈ। ਇਸ ਨਾਲ ਇੱਕ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਦੂਜਾ ਰੇਲਵੇ ਸਟੇਸ਼ਨ ਦੀ ਰੌਣਕ ਮੁੜ ਪਰਤ ਆਵੇਗੀ ਅਤੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ।ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕਦੋਂ ਇਸ ਰੇਲਵੇ ਸਟੇਸ਼ਨ ਵੱਲ ਨਜ਼ਰ ਮਾਰਦੀ ਹੈ ।(Attari Railway Station)