ETV Bharat / state

ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ, ਜਾਣੋ ਮਾਮਲਾ - An uncle was begging a girl on Shivala Road in Amritsar

ਅੰਮ੍ਰਿਤਸਰ ਦੇ ਸ਼ਿਵਾਲਾ ਰੋਡ (Shivala Road of Amritsar) ’ਤੇ ਰਿਸ਼ਤੇ ਵਿੱਚ ਲੱਗਦਾ ਚਾਚਾ ਇੱਕ ਬੱਚੀ ਤੋਂ ਭੀਖ ਮੰਗਵਾ ਰਿਹਾ ਸੀ ਤੇ ਉਸ ਨਾਲ ਗਲਤ ਕੰਮ ਵੀ ਕਰਦਾ ਸੀ। ਜਾਣੋ ਮਾਮਲਾ...

ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ

author img

By

Published : Jul 16, 2022, 1:03 PM IST

ਅੰਮ੍ਰਿਤਸਰ: ਇੱਕ ਅਨੋਖਾ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸ਼ਖਸ ਵੱਲੋ ਨਿੱਕੇ ਬੱਚਿਆਂ ਕੋਲ ਜਬਰਨ ਸੜਕਾਂ ‘ਤੇ ਭੀਖ ਮੰਗਵਾਈ ਜਾਂਦੀ ਸੀ ਅਤੇ ਉਨ੍ਹਾਂ ਬੱਚਿਆਂ ਦੇ ਨਾਲ ਹੀ ਅਸ਼ਲੀਲ ਕੰਮ ਕੀਤੇ ਜਾਂਦੇ ਸੀ, ਇਹ ਖੁਲਾਸਾ ਉਦੋਂ ਹੋਇਆ ਜਦੋਂ ਬੀਤੀ ਰਾਤ ਕੁਝ ਨੌਜਵਾਨ ਅੰਮ੍ਰਿਤਸਰ ਦੇ ਸ਼ਿਵਾਲਾ ਰੋਡ (Shivala Road of Amritsar) ਤੋਂ ਨਿਕਲ ਰਹੇ ਸਨ ਅਤੇ ਇੱਕ ਬੱਚੀ ਵੱਲੋਂ ਚੀਕਾਂ ਮਾਰ ਕੇ ਕਿਹਾ ਗਿਆ ਕਿ ਮੈਨੂੰ ਬਚਾ ਲਓ ਨਹੀਂ ‘ਤੇ ਇਹ ਸ਼ਖਸ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਮਾਰ ਦੇਵੇਗਾ।

ਨੌਜਵਾਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬੀਤੀ ਰਾਤ ਅਸੀਂ ਇਸ ਇਲਾਕੇ ਤੋਂ ਗੁਜ਼ਰ ਰਹੇ ਸੀ, ਤਾਂ ਇੱਕ 8 ਸਾਲ ਦੀ ਬੱਚੀ ਸਾਡੇ ਕੋਲ ਦੌੜ ਕੇ ਪਹੁੰਚੇ ਅਤੇ ਕਹਿਣ ਲੱਗੀ ਇਹ ਸ਼ਖਸ ਜੋ ਮੇਰਾ ਚਾਚਾ ਬਣਿਆ ਹੈ, ਉਹ ਮੇਰੇ ਨਾਲ ਗੰਦੇ ਕੰਮ ਕਰ ਰਿਹਾ ਹੈ, ਨੌਜਵਾਨਾਂ ਵੱਲੋਂ ਆਖਿਆ ਗਿਆ ਕੀ ਬੱਚੀ ਨੂੰ ਜਦ ਗਹਿਰਾਈ ਦੇ ਨਾਲ ਪੁੱਛਿਆ ਗਿਆ ਤਾਂ ਉਸ ਬੱਚੀ ਨੂੰ ਜਾਣਕਾਰੀ ਦਿੱਤੀ, ਕਿ ਉਸ ਵਿਅਕਤੀ ਨੇ ਉਸ ਦੇ 2 ਛੋਟੇ ਭਰਾਵਾਂ ਨੂੰ ਵੇਚ ਦਿੱਤਾ ਹੈ ਅਤੇ ਮੁਲਜ਼ਮ ਜਬਰਨ ਉਸ ਨਾਲ ਜਬਰ ਜਨਾਹ ਕਰਦਾ ਹੈ।

ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ

ਨੌਜਵਾਨਾਂ ਮੁਤਾਬਿਕ ਬੱਚੀ ਨੇ ਦੱਸਿਆ ਕਿ ਅਸੀਂ ਸੜਕ ਦੇ ਉੱਤੇ ਹੀ ਰਹਿੰਦੀ ਹਾਂ ਅਤੇ ਮੇਰੀ ਮਾਤਾ ਦੀ ਮੌਤ 2 ਮਹੀਨੇ ਪਹਿਲਾਂ ਹੋ ਗਈ ਸੀ, ਮੇਰੀ ਮਾਂ ਜਾਂਦੇ-ਜਾਂਦੇ ਸਾਨੂੰ ਇਸ ਸ਼ਖ਼ਸ ਨੂੰ ਸੌਂਪ ਗਈ ਸੀ, ਜੋ ਸਾਡਾ ਚਾਚਾ ਬਣਿਆ ਹੈ, ਬੱਚੀ ਵੱਲੋਂ ਦੱਸਿਆ ਗਿਆ ਕਿ ਇਹ ਸ਼ਖਸ ਸਾਨੂੰ ਰੋਜ਼ ਮਾਰਦਾ ਹੈ ਅਤੇ ਸਾਡੇ ਕੋਲੋਂ ਜ਼ਬਰਦਸਤੀ ਭੀਖ ਮੰਗਵਾਂਦਾ ਰਾਤ ਸੌਣ ਲੱਗੇ ਸਾਡੇ ਨਾਲ ਅਸ਼ਲੀਲ ਹਰਕਤਾਂ ਵੀ ਕਰਦਾ ਹੈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੌਜਵਾਨਾਂ ਵੱਲੋਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਇਸ ਮੌਕੇ ਨੌਜਵਾਨਾਂ ਨੇ ਪੁਲਿਸ (Police) ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ। ਉਧਰ ਜਾਂਚ ਅਫ਼ਸਰ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ ਉਹ ਮੁਲਜ਼ਮ ‘ਤੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨੇ ’ਤੇ ਬੈਠੇ ਪੰਜਾਬ ਦੇ ਅਧਿਆਪਕ

ETV Bharat Logo

Copyright © 2025 Ushodaya Enterprises Pvt. Ltd., All Rights Reserved.