ਅੰਮ੍ਰਿਤਸਰ: ਅੱਜ 17 ਨਵੰਬਰ ਨੂੰ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਬਿਆਸ ਦਰਿਆ ਨੇੜੇ ਇੱਕ ਤੂੜੀ ਦੇ ਓਵਰਲੋਡ ਭਰੇ ਹੋਏ ਟਰੈਕਟਰ ਟਰਾਲੀ ਨੂੰ ਕਥਿਤ ਰੂਪ ਵਿਚ ਕਿਸੇ ਅਣਪਛਾਤੇ ਵੱਡੇ ਵਾਹਨ ਚਾਲਕ ਵੱਲੋਂ ਫੇਟ ਮਾਰ ਦੇਣ ਕਾਰਨ ਉਕਤ ਟਰਾਲੀ ਪਲਟ ਗਈ ਤੇ ਤੂੜੀ ਦੇ ਭਾਰੀ ਖਲਾਰ ਕਾਰਨ ਮੁੱਖ ਨੈਸ਼ਨਲ ਮਾਰਗ ਇਕ ਤੇ ਚਲ ਰਹੀ ਟਰੈਫਿਕ ਪ੍ਰਭਾਵਤ ਹੋ ਗਈ।Amritsar latest news in Punjabi
ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਜਿਸ ਨੂੰ ਮੁੜ ਚਾਲੂ ਕਰਨ ਲਈ ਮੌਕੇ ਤੇ ਹਾਜਰ ਅਧਿਕਾਰੀ ਵੱਲੋਂ ਅੰਡਰ ਬ੍ਰਿਜ ਰਾਹੀਂ ਰੂਟ ਬਦਲ ਕੇ ਮੁੜ ਤੋਂ ਚਾਲੂ ਰੱਖਿਆ ਗਿਆ। ਟਰੈਕਟਰ ਚਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਕਿ ਇਸ ਦੌਰਾਨ ਬਿਆਸ ਨੇੜੇ ਅਣਪਛਾਤੇ ਵਾਹਨ ਵਲੋਂ ਫ਼ੇਟ ਮਾਰ ਦੇਣ ਕਾਰਨ ਉਕਤ ਹਾਦਸਾ ਵਾਪਰ ਗਿਆ ਪਰ ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਇੱਥੇ ਆਏ ਦਿਨ ਅਜਿਹੇ ਹਾਦਸੇ ਵਾਪਰ ਰਹੇ ਹਨ ਪਰ ਜ਼ਿਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਇਸ ਨੂੰ ਸੰਜੀਦਗੀ ਨਾਲ ਨਾ ਲੈਣ ਕਾਰਨ ਅਜਿਹੇ ਹਾਦਸਿਆਂ ਦਾ ਖਤਰਾ ਵੱਧ ਸਕਦਾ ਹੈ। ਆਏ ਦਿਨ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਓਵਰਲੋਡਿਡ ਵਾਹਨ ਜਾ ਫਿਰ ਬਿਨ੍ਹਾਂ ਰੀਫਲੈਕਟਰ ਵਾਹਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਜਿਸ ਕਾਰਨ ਕਈ ਵਾਰ ਅਜਿਹੇ ਭਿਆਨਕ ਹਾਦਸੇ ਦੌਰਾਨ ਕਈ ਕੀਮਤੀ ਜਾਂਨਾਂ ਮੌਤ ਦੇ ਮੂੰਹ ਵਿੱਚ ਜਾ ਪੈਂਦੀਆਂ ਹਨ ਪਰ ਸੋਸ਼ਲ ਮੀਡੀਆ ਤੇ ਆਪਣੇ ਕੰਮ ਕਾਜ ਦਿਖਾਉਣ ਲਈ ਫੋਟੋ ਸੈਸ਼ਨ ਕਰਵਾਉਣ ਵਾਲੀ ਪੁਲਿਸ ਹਮੇਸ਼ਾ ਹਾਦਸੇ ਤੋਂ ਬਾਅਦ ਜਾਗਦੀ ਹੈ ਅਤੇ ਹਾਦਸਾ ਵਾਪਰਨ ਮੌਕੇ ਫਿਰ ਪੱਤਰਕਾਰਾਂ ਨੂੰ ਜਵਾਬ ਦੇਣ ਵਿੱਚ ਕਥਿਤ ਅਸਮਰਥ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ: ਵਿਆਹ ਦੌਰਾਨ ਅਸਲੇ ਦਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਉੱਤੇ ਮਾਮਲਾ ਦਰਜ