ਅੰਮ੍ਰਿਤਸਰ: ਟੋਕੀਓ ਉਲੰਪਿਕ (Tokyo Olympics) ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਮੈਡਲ (Bronze Medal) ਜਿੱਤਿਆ ਹੈ। ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਹੈ। ਉਥੇ ਹੀ ਅੰਮ੍ਰਿਤਸਰ ਤੋਂ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਸਥਾਨਕ ਲੋਕ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਵਧਾਈਆ ਦੇ ਰਹੇ ਹਨ।
ਗੁਰਜੰਟ ਸਿੰਘ ਬਾਰੇ ਉਸਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਗੁਰਜੰਟ ਸਿੰਘ ਨੂੰ ਹਾਕੀ ਖੇਡਣ ਦਾ ਬਹੁਤ ਸ਼ੋਂਕ ਸੀ ਪਰ ਇੱਥੇ ਪਿੰਡ ਵਿੱਚ ਹਾਕੀ ਦੀ ਗਰਾਉਂਡ ਨਾ ਹੋਣ ਕਰਕੇ ਇਸ ਕਰਕੇ ਉਸਦੇ ਮਾਮਾ ਜੀ ਉਸ ਨੂੰ ਨਾਨਕੇ ਪਿੰਡ ਲੈ ਗਏ ਅਤੇ ਉਸ ਤੋਂ ਬਾਅਦ ਉਹ ਚੰਡੀਗੜ੍ਹ ਚਲਾ ਗਿਆ।
ਉਨ੍ਹਾਂ ਕਿਹਾ ਉਹ ਆਪ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਸਾਬਕਾ ਸਰਪੰਚ ਵੀ ਹਨ। ਉਨ੍ਹਾਂ ਕਿਹਾ ਕਈ ਰਾਜਨੀਤਕ ਪਾਰਟੀਆਂ ਦੇ ਸਿਆਸੀ ਆਗੂਆਂ ਦੇ ਫੋਨ ਵਧਾਈ ਦੇ ਆ ਰਹੇ ਹਨ।ਉਨ੍ਹਾਂ ਕਿਹਾ ਸਰਕਾਰਾਂ ਨੂੰ ਇਨ੍ਹਾਂ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਖਿਡਾਰੀ ਨੂੰ ਤਿਆਰੀ ਕਰਨ ਲਈ ਸਹੂਲਤ ਮਿਲ ਸਕਣ।
ਇਹ ਵੀ ਪੜੋ:ਭਾਰਤੀ ਹਾਕੀ ਓਲੰਪਿਅਨ ਵਰੁਣ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ