ETV Bharat / state

ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਪੁਲਿਸ ਦੀ ਟੋਹ ਵੈਨ ਬਣੀ ਫਲਾਇੰਗ ਕਾਰ, ਵਾਹਨਾਂ ਦਾ ਹੋਇਆ ਨੁਕਸਾਨ

ਅੰਮ੍ਰਿਤਸਰ ਦੇ ਭੰਡਾਰੀ ਪੁਲ ਉੱਤੇ ਪੁਲਿਸ ਦੀ ਟੋਹ ਵੈਨ ਬੇਕਾਬੂ ਹੋਕੇ ਪੁਲ ਦੀ ਕੰਧ ਨਾਲ ਟਕਰਾ ਗਈ ਅਤੇ ਟੋਹ ਵੈਨ ਦਾ ਅੱਧਾ ਹਿੱਸਾ ਪੁਲਿਸ ਦੇ ਹੇਠਾਂ ਨੂੰ ਲਮਕ ਗਿਆ। ਕੰਧ ਦੇ ਮਲਬੇ ਨਾਲ ਪੁਲ ਦੇ ਥੱਲੇ ਖੜ੍ਹੀ ਕਾਰ ਅਤੇ ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਪੀੜਤਾਂ ਨੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਕਿਹਾ ਜਾ ਰਿਹਾ ਕਿ ਪੁਲਿਸ ਦੀ ਟੋਹ ਵੈਨ ਨੂੰ ਕੋਈ ਨਬਾਲਿਗ ਚਲਾ ਰਿਹਾ ਸੀ।

author img

By

Published : Jun 15, 2023, 7:55 PM IST

An accident occurred due to a police tow van on the Bhandari Bridge in Amritsar
ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਪੁਲਿਸ ਦੀ ਟੋਹ ਵੈਨ ਬਣੀ ਫਲਾਇੰਗ ਕਾਰ, ਵਾਹਨਾਂ ਦਾ ਹੋਇਆ ਨੁਕਸਾਨ
ਪੁਲਿਸ ਦੀ ਟੋਹ ਵੈਨ ਬਣੀ ਫਲਾਇੰਗ ਕਾਰ

ਅੰਮ੍ਰਿਤਸਰ: ਭੰਡਾਰੀ ਪੁੱਲ ਉੱਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਗੱਡੀਆ ਚੁੱਕਣ ਲਈ ਟੋਹ ਵੈਨ ਭੰਡਾਰੀ ਪੁੱਲ ਉੱਤੇ ਖੜੀ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਇਸ ਟੋਹ ਵੈਨ ਵਿੱਚ ਇੱਕ ਬੱਚਾ ਬੈਠਾ ਹੋਇਆ ਸੀ ਅਤੇ ਇਸ ਬੱਚੇ ਵੱਲੋ ਗੱਡੀ ਸਟਾਰਟ ਕਰਕੇ ਗੇਅਰ ਵਿੱਚ ਪਾ ਦਿੱਤੀ ਗਈ ਅਤੇ ਟੋਹ ਵੈਨ ਪੁੱਲ ਦੀ ਦੀਵਾਰ ਨਾਲ ਜਾ ਵੱਜੀ। ਇਸ ਤੋਂ ਬਾਅਦ ਦੀਵਾਰ ਹੇਠਾਂ ਡਿੱਗ ਪਈ। ਪੁਲ ਦੇ ਥੱਲੇ ਗੰਨ ਹਾਉਸ ਦੇ ਮਾਲਿਕ ਦੀ ਕਾਰ ਖੜ੍ਹੀ ਸੀ ਅਤੇ ਪੁੱਲ ਦਾ ਮਲਵਾ ਉਸ ਦੀ ਗੱਡੀ ਉੱਤੇ ਡਿੱਗ ਗਿਆ। ਇਸ ਤੋਂ ਬਾਅਦ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਕਾਰ ਅਤੇ ਰਿਕਸ਼ੇ ਦਾ ਨੁਕਸਾਨ: ਜਿੱਥੇ ਮਲਬਾ ਡਿੱਗਣ ਨਾਲ ਗੰਨ ਹਾਊਸ ਦੇ ਮਾਲਿਕ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਨਾਲ ਖੜ੍ਹਾ ਇੱਕ ਰਿਕਸ਼ਾ ਵੀ ਮਲਬੇ ਨਾਲ ਚਕਨਾਚੂਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਜਿੱਥੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਉੱਥੇ ਹੀ ਪੀੜਤ ਆਪਣੇ ਨੁਕਸਾਨ ਦੀ ਭਰਪਾਈ ਦੀ ਮੰਗ ਕਰ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਗਨੰ ਹਾਊਸ ਦੇ ਮਾਲਿਕ ਨੇ ਦੱਸਿਆ ਕਿ ਉਸ ਦੀ ਗੱਡੀ ਦੁਕਾਨ ਦੇ ਸਾਹਮਣੇ ਕੰਧ ਦੇ ਨਾਲ ਖੜੀ ਸੀ। ਇਸ ਦੌਰਾਨ ਭੰਡਾਰੀ ਪੁਲ ਉੱਪਰ ਪੁਲਿਸ ਵਿਭਾਗ ਦੀ ਟੋਹ ਵੈਨ ਖੜ੍ਹੀ ਸੀ, ਜਿਸ ਵਿੱਚ ਇੱਕ ਨਬਾਲਿਗ ਬੱਚਾ ਬੈਠਾ ਸੀ ਅਤੇ ਉਸ ਦੀ ਉਮਰ ਕਰੀਬ 12- 14 ਸਾਲ ਦੇ ਕਰੀਬ ਸੀ। ਪੀੜਤ ਮੁਤਾਬਿਕ ਬੱਚੇ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਵਿਚਾਲੇ ਟੋਹ ਵੈਨ ਸਟਾਰਟ ਕਰ ਦਿੱਤੀ ਅਤੇ ਇਹ ਹਾਦਸਾ ਵਾਪਰ ਗਿਆ।

ਨੁਕਸਾਨ ਦੀ ਭਰਪਾਈ: ਉੱਥੇ ਹੀ ਮੌਕੇ ਉੱਤੇ ਪੁੱਜੇ ਏਡੀਸੀਪੀ ਅਮਨਦੀਪ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਸਾਰੇ ਮਾਮਲੇ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਘਟਨਾਕ੍ਰਮ ਵਿੱਚ ਕਿਸਦੀ ਗਲਤੀ ਸੀ। ਉਨ੍ਹਾਂ ਕਿਹਾ ਕਿ ਹੇਠਾਂ ਖੜ੍ਹੀ ਗੱਡੀ ਪੂਰੀ ਤਰ੍ਹਾਂ ਡੈਮਜ ਹੋ ਗਈ ਹੈ ਅਤੇ ਰਿਕਸ਼ੇ ਦਾ ਵੀ ਨੁਕਸਾਨ ਹੋ ਗਿਆ ਹੈ। ਏਡੀਸੀਪੀ ਅਮਨਦੀਪ ਕੌਰ ਨੇ ਸਭ ਨੂੰ ਭਰੋਸਾ ਦਵਾਇਆ ਕਿ ਜਿਸ ਦਾ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਵਾਈ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.