ਅੰਮ੍ਰਿਤਸਰ: ਜ਼ਿਲ੍ਹੇ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਦਰਾਅਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਅਸ਼ੀਸ਼ ਅੰਮ੍ਰਿਤਸਰ ਤੋਂ ਦਿੱਲੀ ਆਪਣੇ ਮਾਮੇ ਦੇ ਘਰ ਰੱਖੜੀ ਬਣਵਾਉਣ ਲਈ ਗਿਆ ਤੇ ਦਿੱਲੀ ਤੋਂ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਫਿਰ ਨੌਜਵਾਨ ਦੇ ਅੰਮ੍ਰਿਤਸਰ ਆਉਣ ਦੀ ਜਾਣਕਾਰੀ ਮਿਲੀ, ਪਰ ਇਸ ਤੋਂ ਬਾਅਦ ਨੌਜਵਾਨ ਅੰਮ੍ਰਿਤਸਰ ਤੋਂ ਵੀ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੌਜਵਾਨ 2 ਸਿਤੰਬਰ ਤੋਂ ਲਾਪਤਾ: ਪੀੜਤ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਲੜਕੇ ਦਾ ਨਾਂ ਅਸ਼ੀਸ਼ ਹੈ, ਉਹ ਦਿੱਲੀ ਵਿੱਚ ਆਪਣੇ ਮਾਮਾ ਦੇ ਘਰ ਰੱਖੜੀ ਬਣਵਾਉਣ ਲਈ ਗਿਆ ਸੀ, ਜੋ ਕਿ 2 ਸਿਤੰਬਰ ਨੂੰ ਦਿੱਲੀ ਤੋਂ ਲਾਪਤਾ ਹੋ ਗਿਆ, ਜਿਸ ਸਬੰਧੀ ਦਿੱਲੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਬਾਅਦ ਨੌਜਵਾਨ ਦੇ ਅੰਮ੍ਰਿਤਸਰ ਆਉਂਣ ਦੀ ਜਾਣਕਾਰੀ ਮਿਲੀ ਤੇ ਨੌਜਵਾਨ ਅੰਮ੍ਰਿਤਸਰ ਤੋਂ ਵੀ ਲਾਪਤਾ ਹੋ ਗਿਆ।
ਅਸ਼ੀਸ਼ ਦੇ ਪਰਿਵਾਰ ਨੂੰ ਫੋਨ ਉੱਤੇ ਮਿਲੀ ਜਾਣਕਾਰੀ: ਪੀੜਤ ਪਰਿਵਾਰ ਨੇ ਕਿਹਾ ਕਿ ਸਾਨੂੰ 2 ਦਿਨ ਪਹਿਲਾਂ ਅਸ਼ੀਸ਼ ਦਾ ਫੋਨ ਆਇਆ ਸੀ ਤੇ ਫਿਰ ਜਦੋਂ ਉਸੇ ਨੰਬਰ ਤੇ ਫੋਨ ਕੀਤਾ ਤਾਂ ਪਤਾ ਲੱਗਾ ਕਿ ਅਸ਼ੀਸ਼ ਉਹਨਾਂ ਕੋਲ ਕੰਮ ਕਰਦਾ ਸੀ। ਅਸ਼ੀਸ਼ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਸ਼ਿਮਲੇ ਦਾ ਰਹਿਣ ਵਾਲਾ ਹੈ ਤੇ ਉਸ ਦਾ ਸਾਰਾ ਪਰਿਵਾਰ ਹੜ੍ਹ ਵਿੱਚ ਰੁੜ ਗਿਆ ਹੈ। ਜਿੱਥੇ ਅਸ਼ੀਸ਼ ਕੰਮ ਕਰਦਾ ਸੀ ਉਹ ਹੁਣ ਉਥੋਂ ਵੀ ਲਾਪਤਾ ਹੈ।
- Canada Advise Pannu: ਕੈਨੇਡਾ ਦੇ ਰੱਖਿਆ ਮੰਤਰੀ ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਨੂੰ ਦਿੱਤੀ ਨਸੀਹਤ, ਕਿਹਾ-ਇੱਥੇ ਨਫਰਤ ਫੈਲਾਉਣ ਵਾਲਿਆਂ ਲਈ ਨਹੀਂ ਕੋਈ ਥਾਂ
- Canada India Controversy: ਭਾਰਤ-ਕੈਨੇਡਾ 'ਚ ਤਕਰਾਰ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਲੀਡਰਾਂ ਵੱਲੋਂ ਇੱਕ-ਦੂਜੇ 'ਤੇ ਵਾਰ-ਪਲਟਵਾਰ ਸ਼ੁਰੂ, ਕਿੱਥੇ ਤੱਕ ਚੜ੍ਹੇਗਾ ਸਿਆਸੀ ਪਾਰਾ?
- BJP New Team In Punjab : ਭਾਜਪਾ ਪ੍ਰਧਾਨ ਦੀ ਬਣਾਈ ਟੀਮ 'ਤੇ ਪੁਰਾਣੇ ਭਾਜਪਾਈਆਂ ਨੇ ਚੁੱਕੇ ਸਵਾਲ, ਵਿਰੋਧੀ ਧਿਰਾਂ ਦੇ ਆਏ ਤਿੱਖੇ ਪ੍ਰਤੀਕਰਮ
ਪੁਲਿਸ ਦਾ ਬਿਆਨ: ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਪਰਿਵਾਰ ਦਾ ਬੱਚਾ ਲਾਪਤਾ ਹੋ ਗਿਆ ਹੈ ਜੋ ਕੁਝ ਦਿਨ ਪਹਿਲਾਂ ਦਿੱਲੀ ਗਿਆ ਸੀ ਤੇ ਪਹਿਲਾਂ ਉਹ ਦਿੱਲੀ ਲਾਪਤਾ ਹੋ ਗਿਆ ਤੇ ਫਿਰ ਜਦੋਂ ਉਹ ਵਾਪਿਸ ਅੰਮ੍ਰਿਤਸਰ ਆਇਆ ਤਾਂ ਹੁਣ ਉਹ ਫਿਰ ਲਾਪਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਭਾਲ ਜਾਰੀ ਹੈ।